ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ (ਸੀਜੇਆਈ) ਐਨਵੀ ਰਮਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲਜੀਅਮ (Supreme Court Collegium) ਨੇ ਸੁਪਰੀਮ ਕੋਰਟ (Supreme Court) ਵਿੱਚ ਜੱਜ ਵਜੋਂ ਨਿਯੁਕਤੀ ਲਈ ਤਿੰਨ ਮਹਿਲਾ ਜੱਜਾਂ ਸਮੇਤ ਨੌਂ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ।
ਇਹ ਵੀ ਪੜੋ: ਹਰਿਆਣਾ ਕਲਰਕ ਭਰਤੀ ਪ੍ਰੀਖਿਆ ਦੇ ਮਾਮਲੇ ਨੂੰ ਲੈ ਕੇ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ
12 ਅਗਸਤ ਨੂੰ ਜਸਟਿਸ ਆਰਐਫ ਨਰੀਮਨ ਦੀ ਸੇਵਾਮੁਕਤੀ ਦੇ ਨਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਘੱਟ ਕੇ 25 ਰਹਿ ਜਾਵੇਗੀ, ਜਦੋਂ ਕਿ ਸੀਜੇਆਈ ਸਮੇਤ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 34 ਹੈ। 19 ਮਾਰਚ 2019 ਨੂੰ ਤਤਕਾਲੀ ਸੀਜੇਆਈ ਰੰਜਨ ਗੋਗੋਈ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੁਪਰੀਮ ਕੋਰਟ (Supreme Court) ਵਿੱਚ ਕੋਈ ਨਿਯੁਕਤੀ ਨਹੀਂ ਕੀਤੀ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਪੰਜ ਮੈਂਬਰੀ ਕਾਲਜੀਅਮ ਨੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਬੀਵੀ ਨਾਗਰਥਨਾ ਸਮੇਤ ਤਿੰਨ ਮਹਿਲਾ ਜੱਜਾਂ ਦੇ ਨਾਂ ਭੇਜੇ ਹਨ, ਜੋ ਪਹਿਲੀ ਮਹਿਲਾ ਸੀਜੇਆਈ ਬਣ ਸਕਦੀਆਂ ਹਨ। ਜਸਟਿਸ ਯੂ ਯੂ ਲਲਿਤ, ਜਸਟਿਸ ਏ ਐਮ ਖਾਨਵਿਲਕਰ, ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਵੀ ਪੰਜ ਮੈਂਬਰੀ ਕਾਲਜੀਅਮ ਦਾ ਹਿੱਸਾ ਹਨ।