ਪੰਜਾਬ

punjab

ETV Bharat / bharat

3 ਦੇਸ਼ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ - ਭਾਰਤ ਵਿੱਚ ਕੋਰੋਨਾ

ਭਾਰਤ ਵਿੱਚ ਕੋਰੋਨਾ ਦੇ ਕਹਿਰ ਨੂੰ ਵੇਖਦਿਆ ਦੁਨੀਆ ਭਰ ਚ ਦਹਿਸ਼ਤ ਦਾ ਮੌਹਲ ਹੈ।ਇਸ ਲਈ ਤਿੰਨ ਦੇਸ਼ਾਂ ਨੇ ਭਾਰਤ ਦੌਰੇ ਦੇ ਸਬੰਧ ਵਿੱਚ ਸਲਾਹ ਜਾਰੀ ਕੀਤੀ ਹੈ। ਸੰਯੁਕਤ ਰਾਜ, ਕੈਨੇਡਾ ਤੇ ਜਰਮਨੀ ਨੇ ਆਪਣੇ ਨਾਗਰਿਕਾਂ ਨੂੰ ਜਾਰੀ ਕੀਤੀ ਐਡਵਾਇਜ਼ਰੀ 'ਚ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ।

3 ਦੇਸ਼ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ
3 ਦੇਸ਼ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ

By

Published : Apr 29, 2021, 3:10 PM IST

ਦਿੱਲੀ: ਭਾਰਤ ਵਿੱਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੌਰਾਨ ਤਿੰਨ ਦੇਸ਼ਾਂ ਨੇ ਭਾਰਤ ਦੌਰੇ ਦੇ ਸਬੰਧ ਵਿੱਚ ਸਲਾਹ ਜਾਰੀ ਕੀਤੀ ਹੈ। ਸੰਯੁਕਤ ਰਾਜ, ਕੈਨੇਡਾ ਤੇ ਜਰਮਨੀ ਨੇ ਆਪਣੇ ਨਾਗਰਿਕਾਂ ਨੂੰ ਜਾਰੀ ਕੀਤੀ ਐਡਵਾਇਜ਼ਰੀ 'ਚ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ।

ਇਸ ਦੇ ਨਾਲ ਹੀ ਇਨ੍ਹਾਂ ਤਿੰਨਾਂ ਦੇਸ਼ਾਂ ਨੇ ਭਾਰਤ 'ਚ ਰਹਿੰਦੇ ਆਪਣੇ ਲੋਕਾਂ ਨੂੰ ਵੀ ਜਲਦੀ ਵਾਪਸ ਆਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਭਾਰਤ ਤੋਂ ਵਾਪਸ ਆਉਣ ਵਾਲੇ ਯਾਤਰੀਆਂ 'ਤੇ ਕਈ ਪਾਬੰਦੀਆਂ ਲਾਈਆਂ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਵੀ ਭਾਰਤ ਛੱਡਣ ਦੀ ਸਲਾਹ ਦਿੱਤੀ ਹੈ।

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਭਾਰਤ ਦੀ ਯਾਤਰਾ ਨਾ ਕਰਨ ਜਾਂ ਜਲਦੀ ਤੋਂ ਜਲਦੀ ਇਸ ਨੂੰ ਨਾ ਛੱਡ ਕੇ ਆ ਜਾਣ। ਅਮਰੀਕਾ ਨੇ ਇਹ ਗੱਲ ਭਾਰਤ ਦੀ ਮਾੜੀ ਸਿਹਤ ਪ੍ਰਣਾਲੀ ਦਾ ਹਵਾਲਾ ਦਿੰਦਿਆਂ ਕਹੀ ਹੈ। ਸਿਹਤ ਚੇਤਾਵਨੀ ਜਾਰੀ ਕਰਦਿਆਂ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ, "ਭਾਰਤ ਵਿੱਚ ਕੋਵਿਡ -19 ਦੇ ਵੱਧ ਰਹੇ ਕੇਸਾਂ ਕਾਰਨ ਹਰ ਕਿਸਮ ਦੀ ਡਾਕਟਰੀ ਦੇਖਭਾਲ ਬਹੁਤ ਸੀਮਤ ਹੋ ਰਹੀ ਹੈ।"

ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਟਵੀਟ ਕੀਤਾ, “ਭਾਰਤ 'ਚ ਕੋਵਿਡ -19 ਦੇ ਮਾਮਲਿਆਂ ਕਾਰਨ ਡਾਕਟਰੀ ਦੇਖਭਾਲ ਦੇ ਸਰੋਤ ਬਹੁਤ ਸੀਮਤ ਹਨ। ਭਾਰਤ ਛੱਡਣ ਦੀ ਇੱਛਾ ਰੱਖਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਹੁਣ ਉਪਲਬਧ ਵਪਾਰਕ ਵਿਕਲਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ।''

ABOUT THE AUTHOR

...view details