ਪੰਜਾਬ

punjab

ETV Bharat / bharat

3 ਪੰਜਾਬੀਆਂ ਦੀ ਨਹਿਰ ’ਚ ਡੁੱਬਣ ਕਾਰਨ ਹੋਈ ਮੌਤ

ਖੰਮ ਜ਼ਿਲ੍ਹੇ ’ਚ ਤਿੰਨ ਮਜਦੂਰਾਂ ਦੇ ਨਹਿਰ ਵਿੱਚ ਰੁੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਤਿੰਨੋ ਮਜਦੂਰ ਪੰਜਾਬ ਦੇ ਰਹਿਣ ਵਾਲੇ ਸੀ ਅਤੇ ਝੋਨੇ ਦੀ ਕਟਾਈ ਦੇ ਲਈ ਜਿਲ੍ਹੇ ਚ ਗਏ ਸੀ।

ਤਿੰਨ ਮਜੂਦਰਾਂ ਦੀ ਮੌਤ ਹੋ ਗਈ
ਤਿੰਨ ਮਜੂਦਰਾਂ ਦੀ ਮੌਤ ਹੋ ਗਈ

By

Published : Dec 7, 2021, 7:10 PM IST

ਤੇਲੰਗਾਨਾ: ਸੂਬੇ ਦੇ ਜ਼ਿਲ੍ਹੇ ਖੰਮ ਵਿਖੇ ਉਸ ਸਮੇਂ ਇੱਕ ਭਿਆਨਕ ਹਾਦਸੇ ’ਚ ਪੰਜਾਬ ਦੇ ਰਹਿਣ ਵਾਲੇ ਤਿੰਨ ਮਜਦੂਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਝੋਨੇ ਦੀ ਕਟਾਈ ਦੇ ਲਈ ਪੰਜਾਬ ਦੇ ਕੁਝ ਲੋਕ ਕਟੱਮਕੁਰੂ, ਮੁਡੀਗੋਂਡਾ ਮੰਡਲ ਅਤੇ ਖੰਮ ਜਿਲ੍ਹੇ ਵਿਖੇ ਗਏ ਸਨ। ਜਿੱਥੇ ਉਨ੍ਹਾਂ ਚੋਂ ਤਿੰਨ ਮਜਦੂਰ ਕਟੱਮਕੁਰੂ ਵਿੱਚ ਸਾਗਰ 'ਚ ਰੁੜ ਗਏ।

ਦੱਸ ਦਈਏ ਕਿ ਕਾਫੀ ਸਮੇਂ ਤੱਕ ਘਰ ਵਾਪਸ ਨਾ ਆਉਣ ਕਾਰਨ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਤਿੰਨਾਂ ਵਿਅਕਤੀਆਂ ਦੀ ਭਾਲ ਕੀਤੀ। ਬਾਅਦ ਵਿੱਚ ਨਹਿਰ ਕੋਲ ਉਨ੍ਹਾਂ ਦੇ ਮੋਬਾਈਲ ਫੋਨ ਅਤੇ ਚੱਪਲਾਂ ਮਿਲੀਆਂ। ਜਿਸ ਤੋਂ ਬਾਅਦ ਪਿੰਡਵਾਸੀਆਂ ਅਤੇ ਉਨ੍ਹਾਂ ਦੇ ਦੋਸਤਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਤਿੰਨ ਮਜੂਦਰਾਂ ਦੀ ਮੌਤ ਹੋ ਗਈ

ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ

ਮਿਲੀ ਜਾਣਕਾਰੀ ਮੁਤਾਬਿਕ ਗਲਤੀ ਨਾਲ ਤਿੰਨੋ ਵਿਅਕਤੀ ਨਹਿਰ ਚ ਡਿੱਗ ਗਏ ਸੀ। ਜਿਨ੍ਹਾਂ ਚ ਇੱਕ ਵਿਅਕਤੀ ਧਾਨ ਦੀ ਕਟਾਈ ਮਸ਼ੀਨ ਦਾ ਚਾਲਕ ਸੀ ਅਤੇ ਦੋ ਵਿਅਕਤੀ ਉਸਦੇ ਸਹਿਯੋਗੀ ਸੀ। ਦੱਸ ਦਈਏ ਕਿ ਪਹਿਲਾਂ ਚਾਲਕ ਦਾ ਪੈਰ ਤਿਲਕਿਆ ਅਤੇ ਉਹ ਨਹਿਰ ਚ ਡਿੱਗ ਗਿਆ। ਇਸ ਤੋਂ ਬਾਅਦ ਜਦੋ ਉਸਦੇ ਸਾਥੀ ਉਸਨੂੰ ਬਚਾਉਣ ਗਏ ਤਾਂ ਤਿੰਨੋ ਵਿਅਕਤੀ ਨਹਿਰ ਚ ਡੁੱਬ ਗਏ।

ਇਹ ਵੀ ਪੜੋ:ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੀ ਸੂਚੀ ਪੇਸ਼ ਕੀਤੀ

ABOUT THE AUTHOR

...view details