ਲਾਹੌਲ-ਸਪਿਤੀ: ਲਾਹੌਲ ਘਾਟੀ ਚ ਆਏ ਹੜ੍ਹ ਦੇ ਚੱਲਦੇ 221 ਤੋਂ ਜਿਆਦਾ ਲੋਕ ਉਦੈਪੁਰ ਉਪਮੰਡਲ (Udaipur Sub Division) ਦੇ ਵੱਖ-ਵੱਖ ਥਾਵਾਂ ’ਤੇ ਫੱਸੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮ ਮਿਲ ਕੇ ਲਗਾਤਾਰ ਰਾਹਤ ਬਚਾਅ ਦਾ ਕੰਮ ਕਰ ਰਹੀ ਹੈ। ਪਰ ਅਜੇ ਵੀ ਉੱਥੇ ਫਸੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਪਾਈ ਹੈ।
ਉਦੈਪੁਰ ਉਪਮੰਡਲ (Udaipur Sub Division) ’ਚ ਫਸੇ ਲੋਕਾਂ ’ਚ ਬਾਹਰੀ ਰਾਜਾਂ ਤੋਂ 30 ਤੋਂ ਜਿਆਦਾ ਸੈਲਾਨੀ ਹਨ। ਇਨ੍ਹਾਂ ਚ ਕੁਝ ਮਹਿਲਾਵਾਂ ਅਤੇ ਛੋਟੇ ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਬਜੀਆਂ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਵੀ ਆਪਣੇ ਵਾਹਨਾਂ ਦੇ ਨਾਲ ਪੇਂਡੂ ਇਲਾਕਿਆਂ ਚ ਫਸੇ ਹੋਏ ਹਨ। ਜਿਲ੍ਹਾ ਪ੍ਰਸ਼ਾਸਨ ਡੀਸੀ ਅਤ ਤਕਨੀਕੀ ਸਿੱਖਿਆ ਮਤਰੀ ਡਾ. ਰਾਮਲਾਲ ਮਾਰਕੰਡਾ (Technical Education Minister Dr Ramlal Markanda) ਲਗਾਤਾਰ ਰਾਹਤ ਬਚਾਅ ਦੀ ਨਿਗਰਾਨੀ ਕਰ ਰਹੇ ਹਨ।
ਲਾਹੌਲ ਘਾਟੀ ’ਚ ਫਸੇ 221 ਸੈਲਾਨੀਆਂ ’ਚ 13 ਪੰਜਾਬ ਨਾਲ ਸਬੰਧਿਤ ਉੱਥੇ, ਹੀ ਬਾਹਰੀ ਰਾਜਾਂ ਤੋਂ ਲਾਹੌਲ ਪਹੁੰਚੇ ਸੈਲਾਨੀਆਂ ਦਾ ਕਹਿਣਾ ਹੈ ਕਿ ਮੀਂਹ ਅਤੇ ਹੜ ਦੇ ਕਾਰਨ ਉਹ ਇੱਥੇ ਫਸ ਗਏ ਹਨ। ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਮਦਦ ਮਿਲੀ ਹੈ ਪਰ ਇੱਥੇ ਸਾਰੇ ਲੋਕ ਪਰੇਸ਼ਾਨ ਹਨ। ਸੈਲਾਨੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਉਦੈਪੁਰ ਉਪਮੰਡਲ ਚ ਵੱਖ ਵੱਖ ਥਾਵਾਂ ’ਤੇ ਫਸੇ ਹੋਏ ਲੋਕਾਂ ਨੂੰ ਲਾਹੌਲ ਘਾਟੀ ਤੋਂ ਬਾਹਰ ਕੱਢਣ ਦੇ ਲਈ ਪ੍ਰਦੇਸ਼ ਸਰਕਾਰ ਤੋਂ ਹੈਲੀਕਾਪਟਰ ਦੀ ਮਦਦ ਮੰਗੀ ਗਈ ਹੈ। ਹੈਲੀਕਾਪਟਰ ਪਹਿਲ ਦੇ ਤੌਰ ’ਤੇ ਮਹਿਲਾਵਾਂ ਅਤੇ ਬੱਚਿਆਂ ਨੂੰ ਬਚਾਇਆ ਜਾਵੇਗਾ। ਸ਼ੁਕਰਵਾਰ ਨੂੰ ਵੀ ਜਿਲ੍ਹੇ ਦਾ ਮੌਸਮ ਖਰਾਬ ਬਣਾਇਆ ਹੋਇਆ ਹੈ ਜਿਸਦੇ ਚੱਲਦੇ ਹੈਲੀਕਾਪਟਰ ਦੇ ਉਡਾਣ ਭਰਨ ਦੀ ਸੰਭਾਵਨਾਵਾਂ ਕਾਫੀ ਘੱਟ ਹੈ।
ਲਾਹੌਲ ਘਾਟੀ ’ਚ ਫਸੇ 221 ਸੈਲਾਨੀਆਂ ’ਚ 13 ਪੰਜਾਬ ਨਾਲ ਸਬੰਧਿਤ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਦੇ ਪਰਿਵਾਰਿਕ ਮੈਂਬਰ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਸੈਲਾਨੀ ਬਿਲਕੁੱਲ ਸੁਰੱਖਿਅਤ ਥਾਂ ’ਤੇ ਹਨ ਅਤੇ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਡੀਸੀ ਲਾਹੌਲ ਸਪਿਤੀ ਨੀਰਜ ਕੁਮਾਰ (Deputy Commissioner Lahaul Spiti Neeraj Kumar) ਦਾ ਕਹਿਣਾ ਹੈ ਕਿ ਉਦੈਪੁਰ ਚ ਫਸੇ ਹੋਏ ਸਾਰੇ ਸੈਲਾਨੀ ਸੁਰੱਖਿਅਤ ਸਥਾਨਾਂ ’ਤੇ ਹਨ, ਉਨ੍ਹਾਂ ਨੂੰ ਖਾਣ ਪੀਣ ਦੀ ਚੀਜ਼ਾਂ ਵੀ ਮੁਹੱਇਆ ਕਰਵਾਈ ਗਈ ਹੈ। ਜਲਦ ਹੀ ਸਾਰੇ ਮਾਰਗਾ ਨੂੰ ਬਹਾਲ ਕਰ ਦਿੱਤਾ ਜਾਵੇਗਾ ਅਤੇ ਇੱਥੇ ਫਸੇ ਲੋਕਾਂ ਨੂੰ ਘਾਟੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਦੱਸ ਦਈਏ ਕਿ ਸਾਕਸ ਨਾਲੇ ਸਣੇ ਦਾਰਚਾ ਤੋਂ ਸਰਚੂ ਤੱਕ ਥਾਂ ਥਾਂ ’ਤੇ ਸੜਕ ਟੁੱਟ ਗਈ ਹੈ। ਹਾਲਾਂਕਿ ਬੀਆਰਓ ਨੇ ਅਸਥਾਈ ਤੌਰ ’ਤੇ ਬਾਯਾ ਪਯੂਕਰ ਤੋਂ ਕਾਰਦੰਗ ਹੁੰਦੇ ਹੋਏ ਛੋਟੇ ਵਾਹਨ ਆਰ ਪਾਰ ਕਰਵਾ ਦਿੱਤਾ ਹੈ। ਪਰ ਬੀਆਰਓ ਮਨਾਲੀ-ਲੇਹ-ਮਾਰਗ ਦਾ ਸਥਾਈ ਤੌਰ ’ਤੇ ਬਹਾਲ ਕਰਨ ਚ ਜੁੱਟਿਆ ਹੋਇਆ ਹੈ। ਇਸ ਮਾਰਗ ’ਤੇ ਸਰਚੂ ਭਰਤਪੁਰ, ਜਿੰਗਜਿੰਗਬਾਰ, ਪਤਸੇਓ, ਦਾਰਚਾ, ਜਿਸਪਾ,ਗੇਮੁਰ ਚ ਫਸੇ ਸੈਲਾਨੀ ਹੌਲੀ ਹੌਲੀ ਆਪਣੇ ਸਥਾਨ ਤੱਕ ਪਹੁੰਚਣ ਲੱਗੇ ਹਨ।
ਦੂਜੇ ਪਾਸੇ ਤਾਂਦੀ ਸੰਸਾਰੀ ਮਾਰਗ ’ਤੇ ਬੀਆਰਓ ਨੂੰ ਭਾਰੀ ਨੁਕਸਾਨ ਹੋਇਆ ਹੈ। ਤਿੰਨ ਥਾਵਾਂ ’ਤੇ ਪੁਲ ਵਹਿ ਗਏ ਹਨ। ਜਦਕਿ ਅੱਧਾ ਦਰਜਨ ਲੋਕ ਸਥਾਨਾਂ ਤੋਂ ਸੜਕਾਂ ਹੀ ਗਾਇਬ ਹੋ ਗਈਆਂ ਹਨ। ਉੱਥੇ ਹੀ ਤੋਜਿੰਗ ਨਾਲੇ ਦੇ ਕੋਲ ਟ੍ਰੈਫਿਕ ਬਹਾਲ ਕਰ ਦਿੱਤਾ ਗਿਆ ਹੈ। ਪਰ ਸ਼ਾਂਸ਼ਾ ਪੁਲ ਅਤੇ ਜਾਹਲਮਾ ਪੁੱਲ ਦੇ ਵਹਿ ਜਾਣ ਨਾਲ ਟ੍ਰੈਫਿਕ ਮੁੜ ਤੋਂ ਚਲਣ ਚ ਅਜੇ ਸਮੇਂ ਲੱਗੇਗਾ।
ਇਹ ਵੀ ਪੜੋ: ਵਿਸ਼ਵ ਮਨੁੱਖੀ ਤਸਕਰੀ ਵਿਰੋਧੀ ਦਿਵਸ: ਕੋਰੋਨਾ ਕਾਰਨ ਕਰਜ਼ੇ ਦੀ ਦਲਦਲ ਵਿੱਚ ਫਸ ਰਹੇ ਬੱਚੇ