ਪੰਜਾਬ

punjab

ETV Bharat / bharat

LIVE: ਬਾਬਾ ਰਾਮ ਸਿੰਘ ਨੇ ਸਿੰਘੂ ਬਾਰਡਰ 'ਤੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕਸ਼ੀ - farm laws

ਕਿਸਾਨਾਂ ਦੇ ਧਰਨੇ 'ਤੇ ਦਰਜ ਪਟੀਸ਼ਨ 'ਤੇ ਸੁਣਵਾਈ ਅੱਜ
ਕਿਸਾਨਾਂ ਦੇ ਧਰਨੇ 'ਤੇ ਦਰਜ ਪਟੀਸ਼ਨ 'ਤੇ ਸੁਣਵਾਈ ਅੱਜ

By

Published : Dec 16, 2020, 10:46 AM IST

Updated : Dec 16, 2020, 8:03 PM IST

19:53 December 16

ਬਾਬਾ ਰਾਮ ਸਿੰਘ ਨੇ ਸਿੰਘੂ ਬਾਰਡਰ 'ਤੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕਸ਼ੀ

ਬਾਬਾ ਰਾਮ ਸਿੰਘ ਨੇ ਸਿੰਘੂ ਬਾਰਡਰ 'ਤੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕਸ਼ੀ

ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ  ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਕਰਨਾਲ ਜ਼ਿਲ੍ਹੇ ਦੇ ਨਿਸਿੰਗ ਇਲਾਕੇ ਵਿੱਚ ਵਿੱਚ ਪੈਂਦੇ ਸਿੰਘੜਾ ਪਿੰਡ ਦੇ ਬਾਬਾ ਰਾਮ ਸਿੰਘ ਵਜੋਂ ਹੋਈ ਹੈ। ਉਨ੍ਹਾਂ ਨੂੰ ਇਥੋਂ ਦੇ ਇੱਕ ਨਿਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

16:08 December 16

ਵਿਰੋਧੀ ਪਾਰਟੀਆਂ 'ਤੇ ਤੋਮਰ ਦਾ ਹਮਲਾ

ਵਿਰੋਧੀ ਪਾਰਟੀਆਂ 'ਤੇ ਤੋਮਰ ਦਾ ਹਮਲਾ

ਗਵਾਲੀਅਰ ਦੇ ਕਿਸਾਨ ਸੰਮੇਲਨ ਦੌਰਾਨ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ ਨੂੰ ਲਾਗੂ ਕੀਤਾ ਤਾਂ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਦੀ ਪੁਠੀ ਗਿਣਤੀ ਸ਼ੁਰੂ ਹੋ ਗਈ ਹੈ। ਜਦੋਂ ਉਨ੍ਹਾਂ ਨੇ ਜੀਐਸਟੀ ਲਾਗੂ ਕੀਤਾ, ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਾਪਸ ਨਹੀਂ ਆਵੇਗੀ। ਪਰ 2019 ਦੀਆਂ ਚੋਣਾਂ ਵਿੱਚ, ਲੋਕਾਂ ਨੇ ਉਨ੍ਹਾਂ ਨੂੰ ਪਿਛਲੀਆਂ ਚੋਣਾਂ ਨਾਲੋਂ ਵਧੇਰੇ ਸੀਟਾਂ ਨਾਲ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਇਆ।

15:26 December 16

ਕਿਸਾਨਾਂ ਨੂੰ ਕਾਨੂੰਨਾਂ ਬਾਰੇ ਗੁੰਮਰਾਹ ਕੀਤਾ ਜਾ ਰਿਹੈ: ਤੋਮਰ

ਵਿਰੋਧੀ ਪਾਰਟੀਆਂ 'ਤੇ ਤੋਮਰ ਦਾ ਹਮਲਾ

ਗਵਾਲੀਅਰ ਦੇ ਕਿਸਾਨ ਸੰਮੇਲਨ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਜਦੋਂ ਦੇਸ਼ ਦੇ ਇੱਕ ਕੋਨੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਅਤੇ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਤਾਂ ਤੁਸੀਂ ਰਿਵਾ, ਸਾਗਰ, ਗਵਾਲੀਅਰ, ਉਜੈਨ ਅਤੇ ਹੋਰ ਥਾਵਾਂ 'ਤੇ ਇਕੱਠੇ ਹੋ ਕੇ ਨਰਿੰਦਰ ਮੋਦੀ ਸਰਕਾਰ ਦੁਆਰਾ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਲਈ ਇਕੱਠੇ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ।

13:42 December 16

ਸੁਪਰੀਮ ਕੋਰਟ ਭਲਕੇ ਸੁਣੇਗੀ ਕਿਸਾਨਾਂ ਦਾ ਪੱਖ

ਸੁਪਰੀਮ ਕੋਰਟ ਸੁਣੇਗੀ ਕੱਲ਼ ਕਿਸਾਨਾਂ ਦਾ ਪੱਖ

ਸੁਪਰੀਮ ਕੋਰਟ ਨੇ ਪ੍ਰਸ਼ਾਸਨ ਵੱਲੋਂ ਦਰਜ ਪਟੀਸ਼ਨ 'ਤੇ ਪਟੀਸ਼ਨਕਰਤਾ ਦਾ ਪੱਖ ਸੁਣ ਲਿਆ ਹੈ। ਇਸ ਮਗਰੋਂ ਚੀਫ ਜਸਟਿਸ ਐਸਏ ਬੋਬੜੇ ਤੇ ਏਐਸ ਬੋਪੰਨਾ ਨੇ ਕਿਸਾਨੀ ਸੰਗਠਨਾਂ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਦਿੱਤੀ ਹੈ। ਇਸਦੀ ਸੁਣਵਾਈ ਭਲਕੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।

13:27 December 16

ਸਿੰਘੂ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ

ਸਿੰਘੂ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ

ਸਿੰਘੂ ਬਾਰਡਰ 'ਤੇ ਇੱਕ ਹੋਰ ਕਿਸਾਨ ਨੇ ਦਮ ਤੋੜ ਦਿੱਤਾ ਹੈ। ਵੱਧਦੀ ਠੰਡ ਕਰਕੇ ਕਿਸਾਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਪਾਲਾ ਸਿੰਘ ਵਜੋਂ ਹੋਈ ਹੈ ਤੇ ਉਹ ਪਟਿਆਲੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮ੍ਰਿਤਲ ਦੇਹ ਨੂੰ ਪੋਸਟਮਾਟਮ ਲਈ ਸਿਵਲ ਹਸਪਤਾਲ ਭੇਜਿਆ ਹੈ।

13:06 December 16

ਸ਼ਾਹੀਨ ਬਾਗ ਤੇ ਕਿਸਾਨ ਅੰਦੋਲਨ ਵੱਖ: ਸੁਪਰੀਮ ਕੋਰਟ

ਸ਼ਾਹੀਨ ਬਾਗ ਤੇ ਇਹ ਅੰਦੋਲਨ ਵੱਖ: ਸੁਪਰੀਮ ਕੋਰਟ

ਪਟੀਸ਼ਨਕਰਤਾ ਦੇ ਵਕੀਲ ਨੇ ਕਿਸਾਨਾਂ ਨੂੰ ਹਟਾਉਣ ਲਈ ਸ਼ਾਹੀਨ ਬਾਗ ਕੇਸ ਦਾ ਜ਼ਿਕਰ ਕੀਤਾ, ਜਿਸ 'ਤੇ ਚੀਫ਼ ਜਸਟਿਸ ਆਫ਼ ਇੰਡਿਆ ਨੇ ਕਿਹਾ ਕਿ ਇਹ ਕੇਸਾਂ ਨੂੰ ਮਿਲਾਇਆ ਨਹੀਂ ਜਾ ਸਕਦਾ। ਇਹ ਦੋਵੇਂ ਅਲਗ ਅਲਗ ਹੈ। ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੋਂ ਹਟਾਉਣ ਲਈ ਸੁਪਰੀਮ ਕੋਰਟ ਨੇ ਹਾਂ 'ਚ ਹੁੰਗਾਰਾ ਦੇ ਦਿੱਤਾ ਹੈ।

12:54 December 16

ਪਟੀਸ਼ਨ ਕਰਤਾ ਨੇ ਕਿਸਾਨਾਂ ਨੂੰ ਹੱਟਾਉਣ ਦੀ ਕੀਤੀ ਮੰਗ

ਸਰਕਾਰ ਵੱਲ਼ੋਂ ਦਰਜ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਦੋਵਾਂ ਪੱਖਾਂ ਦੀ ਗੱਲ ਸੁਣੀ ਹੈ। ਸੁਪਰੀਮ ਕੋਰਟ ਨੂੰ ਪਟੀਸ਼ਨ ਕਰਤਾ ਨੇ ਕਿਸਾਨਾਂ ਨੂੰ ਹੱਟਾਉਣ ਦੀ ਮੰਗ ਕੀਤੀ ਹੈ। ਕਿਸਾਨ ਬੀਤੇ 21 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ।  

12:42 December 16

ਕਿਸਾਨਾਂ ਨੇ ਕੀਤਾ ਚਿੱਲਾ ਬਾਰਡਰ ਬੰਦ

ਕਿਸਾਨਾਂ ਨੇ ਕੀਤਾ ਚਿੱਲਾ ਬਾਰਡਰ ਬੰਦ

ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨੀ ਸੰਘਰਸ਼ 21ਵੇਂ ਦਿਨ ਦਾਖਿਲ ਹੋ ਗਿਆ ਹੈ। ਦਿੱਲੀ ਨੂੰ ਨੋਇਡਾ ਨਾਲ ਜੋੜਣ ਵਾਲੇ ਬਾਰਡਰ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣਾ ਸੰਘਰਸ਼ ਤਿੱਖਾ ਕਰਨ ਲਈ ਇਹ ਕਦਮ ਚੁੱਕਿਆ। ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

10:31 December 16

ਕਿਸਾਨਾਂ ਦੇ ਧਰਨੇ 'ਤੇ ਦਰਜ ਪਟੀਸ਼ਨ 'ਤੇ ਸੁਣਵਾਈ ਅੱਜ

ਨਵੀਂ ਦਿੱਲੀ: ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਬਰੂਹਾਂ 'ਤੇ 21ਵੇਂ ਦਿਨ 'ਚ ਦਾਖਿਲ ਹੋ ਗਿਆ ਹੈ। ਕਿਸਾਨਾਂ ਦਾ ਜੋਸ਼ ਅਜੇ ਤੱਕ ਬਰਕਰਾਰ ਹੈ। ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਚੁੱਕ ਦਿੱਲੀ ਦਾ ਰਸਤਾ ਸਾਫ਼ ਕਰਨ ਲਈ ਪਟੀਸ਼ਨ ਦਰਜ ਕੀਤੀ ਸੀ, ਜਿਸ ਦੀ ਸੁਣਵਾਈ ਅੱਜ ਸੁਪਰੀਮ ਕੋਟ 'ਚ ਹੋਵੇਗੀ।

ਕਿਸਾਨਾਂ ਨੇ ਧਰਨਾ ਦਿੱਲੀ ਦੀਆਂ ਸਰਹੱਦਾਂ 'ਤੇ ਲਗਾਇਆ ਹੋਇਆ ਹੈ ਤੇ ਉਨ੍ਹਾਂ ਦੀ ਇੱਕੋ ਮੰਗ ਹੈ ਕਿ ਕਾਨੂੰਨ ਰੱਦ ਹੋਣ ਤੇ ਉਹ ਆਪਣੇ ਘਰਾਂ ਨੂੰ ਪਰਤ ਜਾਣਗੇ, ਪਰ ਸਰਕਾਰ ਸੋਧਾਂ ਦੀ ਗੱਲ ਕਰ ਰਹੀ ਹੈ ਜਿਸ ਕਰਕੇ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਹੈ।

Last Updated : Dec 16, 2020, 8:03 PM IST

ABOUT THE AUTHOR

...view details