ਮਹਾਰਾਸ਼ਟਰ:ਐਤਵਾਰ ਨੂੰ ਦੁਪਹਿਰ 23.20 ਵਜੇ ਨਾਗਪੁਰ ਦੇ ਵਰਧਾ-ਬਡਨੇਰਾ ਸੈਕਸ਼ਨ 'ਤੇ ਮਲਖੇੜ ਅਤੇ ਟਿਮਟਾਲਾ ਸਟੇਸ਼ਨਾਂ 'ਤੇ ਕੋਲੇ ਨਾਲ ਭਰੀ ਮਾਲ ਗੱਡੀ ਦੇ 20 ਡੱਬੇ ਪਲਟ ਕੇ ਪਟੜੀ ਤੋਂ ਉਤਰ ਗਏ। ਜਿਸ ਕਾਰਨ ਇਸ ਸੈਕਸ਼ਨ 'ਤੇ ਡਾਊਨ ਅਤੇ ਅੱਪ ਲਾਈਨਾਂ ਪ੍ਰਭਾਵਿਤ ਹੋਈਆਂ। ਬਹੁਤ ਸਾਰੀਆਂ ਟਰੇਨਾਂ ਨੂੰ ਰੱਦ/ਡਾਇਵਰਟ/ਥੋੜ੍ਹਾ ਸਮਾਂ ਬੰਦ ਕਰ ਦਿੱਤਾ ਗਿਆ ਸੀ। ਮੱਧ ਰੇਲਵੇ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇੱਕ ਹੈਲਪਲਾਈਨ ਨੰਬਰ 0712-2544848 ਜਾਰੀ ਕੀਤਾ ਹੈ।
ਇਸ ਹਾਦਸੇ ਕਾਰਨ ਇਸ ਰੂਟ 'ਤੇ ਚੱਲਣ ਵਾਲੀਆਂ ਕਈ ਟਰੇਨਾਂ ਨੂੰ ਦੂਜੇ ਰੂਟ 'ਤੇ ਮੋੜ ਦਿੱਤਾ ਗਿਆ ਹੈ। ਰਾਤ ਗਿਆਰਾਂ ਵਜੇ ਦੇ ਦਰਮਿਆਨ ਕੋਲਾ ਲੈ ਕੇ ਜਾ ਰਹੀ ਮਾਲ ਗੱਡੀ ਦੇ ਵੀਹ ਡੱਬੇ ਤਿਲਕ ਕੇ ਪਲਟ ਗਏ। ਹਾਦਸਾ ਹੁੰਦੇ ਹੀ ਇਲਾਕੇ 'ਚ ਹੜਕੰਪ ਮਚ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਨਾਗਪੁਰ ਤੋਂ ਮੁੰਬਈ ਜਾਣ ਵਾਲੀ ਸੇਵਾਗ੍ਰਾਮ ਐਕਸਪ੍ਰੈੱਸ ਨੂੰ ਰਾਤ ਦੇ ਬਾਰਾਂ ਵਜੇ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ। ਦੇਰ ਰਾਤ ਇਹ ਟਰੇਨ ਨਰਖੇੜ ਲਾਈਨ ਤੋਂ ਮੁੰਬਈ ਵੱਲ ਰਵਾਨਾ ਹੋਈ। ਮੁੰਬਈ ਤੋਂ ਨਾਗਪੁਰ ਅਤੇ ਹਾਵੜਾ ਜਾਣ ਵਾਲੀਆਂ ਕਈ ਟਰੇਨਾਂ ਭੁਸਾਵਲ ਅਤੇ ਅਕੋਲਾ ਰੇਲਵੇ ਸਟੇਸ਼ਨਾਂ 'ਤੇ ਲੰਬੇ ਸਮੇਂ ਤੱਕ ਰੁਕੀਆਂ ਰਹੀਆਂ।