ਪੰਜਾਬ

punjab

ETV Bharat / bharat

ਦਿੱਲੀ ਹਵਾਈ ਅੱਡੇ ’ਤੇ ਯਾਤਰੀ ਤੋਂ 20 ਕਾਰਤੂਸ ਬਰਾਮਦ, ਗ੍ਰਿਫ਼ਤਾਰ - 20 ਕਾਰਤੂਸ

ਦਿੱਲੀ ਹਵਾਈ ਅੱਡੇ ਤੋਂ ਮਹਾਂਰਾਸ਼ਟਰ ਜਾ ਰਹੇ ਇੱਕ ਯਾਤਰੀ ਨੂੰ 20 ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਕਾਰਤੂਸਾਂ ਨੂੰ ਬਰਾਮਦ ਕਰ ਯਾਤਰੀ ਨੂੰ ਕਾਨੂੰਨੀ ਕਾਰਵਾਈ ਲਈ ਹਵਾਈ ਅੱਡੇ ’ਤੇ ਤਾਇਨਾਤ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

ਤਸਵੀਰ
ਤਸਵੀਰ

By

Published : Dec 28, 2020, 10:49 PM IST

ਨਵੀਂ ਦਿੱਲੀ: ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਟਰਮਿਨਲ -2 ’ਤੇ ਸੀਆਈਐੱਸਐੱਫ ਸੁਰੱਖਿਆ ਕਰਮਚਾਰੀਆਂ ਨੇ ਮਹਾਂਰਾਸ਼ਟਰ ਜਾ ਰਹੇ ਇੱਕ ਯਾਤਰੀ ਨੂੰ 20 ਕਾਰਤੂਸਾਂ ਸਣੇ ਫੜ੍ਹਿਆ ਹੈ। ਜਿਸ ਨੂੰ ਅਗਲੀ ਕਾਰਵਾਈ ਲਈ ਹਵਾਈ ਅੱਡੇ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

ਤਲਾਸ਼ੀ ਦੌਰਾਨ ਬਰਾਮਦ ਹੋਏ ਕਾਰਤੂਸ

ਸੀਆਈਐੱਸਐੱਫ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਇਸ ਯਾਤਰੀ ’ਤੇ ਸੁਰੱਖਿਆ ਕਰਮਚਾਰੀਆਂ ਨੂੰ ਸ਼ੱਕ ਹੋਇਆ। ਸ਼ੱਕ ਦੇ ਅਧਾਰ ’ਤੇ ਯਾਤਰੀ ਤੇ ਉਸ ਦੇ ਬੈਗ ਦੀ ਤਲਾਸ਼ੀ ਦੌਰਾਨ 7.65 mm ਕੈਲੀਬਰ ਦੇ 20 ਕਾਰਤੂਸ ਬਰਾਮਦ ਹੋਏ।

ਕਾਰਤੂਸ ਦੇ ਸਬੰਧ ’ਚ ਕੋਈ ਵੈਧ ਦਸਤਾਵੇਜ ਨਹੀਂ ਸਨ

ਪੁੱਛਗਿੱਛ ਦੌਰਾਨ ਯਾਤਰੀ ਇਨ੍ਹਾਂ ਕਾਰਤੂਸਾਂ ਸਬੰਧੀ ਨਾ ਤਾਂ ਕੋਈ ਜਵਾਬ ਦੇ ਸਕਿਆ ਅਤੇ ਨਾ ਹੀ ਕੋਈ ਸਬੰਧਤ ਦਸਤਵੇਜ ਦਿਖਾ ਸਕਿਆ। ਮਾਮਲੇ ਦੀ ਸੂਚਨਾ ਤੁਰੰਤ ਆਈਜੀਆਈ ਹਵਾਈ ਅੱਡੇ ਦੀ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਟਰਮਿਨਲ -2 ਦੇ ਸਕਿਊਰਟੀ ਹੋਲਡ ਏਰੀਆ ’ਤੇ ਪਹੁੰਚੀ। ਹਵਾਈ ਅੱਡੇ ਦੀ ਪੁਲਿਸ ਨੇ ਕਾਰਤੂਸਾਂ ਨੂੰਜ਼ਬਤ ਕਰਨ ਉਪਰੰਤ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ।

ABOUT THE AUTHOR

...view details