ਗੁਜਰਾਤ: ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹਰ ਕੋਈ ਫੌਜ ਦੇ ਜਵਾਨਾਂ ਨੂੰ ਸਲਾਮ ਕਰਨਾ ਚਾਹੁੰਦਾ ਹੈ। ਸੁਰੇਂਦਰਨਗਰ ਜ਼ਿਲ੍ਹੇ ਦੇ ਧਾਂਗਧਰਾ ਤਾਲੁਕਾ ਦੇ ਪਿੰਡ ਦੁਦਾਪੁਰ ਵਿੱਚ ਢਾਈ ਸਾਲ ਦਾ ਬੱਚਾ ਖੇਤ ਦੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਬੱਚੇ ਦੇ ਬੋਰਵੈੱਲ 'ਚ ਡਿੱਗਣ ਤੋਂ ਕਰੀਬ ਸਾਢੇ ਤਿੰਨ ਘੰਟੇ ਬਾਅਦ ਫੌਜ ਦੇ ਜਵਾਨਾਂ ਦੀ ਟੀਮ ਨੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ। ਜਿਸ ਕਾਰਨ ਬੱਚੇ ਦੇ ਮਾਪਿਆਂ ਸਮੇਤ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ।
ਇਸ ਹੈਰਾਨ ਕਰਨ ਵਾਲੀ ਘਟਨਾ ਦਾ ਇੱਕ ਵੀਡੀਓ ਹਾਲ ਹੀ ਵਿੱਚ ਸਾਹਮਣੇ ਆਇਆ ਹੈ। ਇਸ ਨੂੰ ਦੇਖ ਕੇ ਲੋਕ ਫੌਜ ਦੀ ਬਹਾਦਰੀ ਦੇ ਨਾਲ-ਨਾਲ ਮਨੁੱਖਤਾ ਨੂੰ ਵੀ ਸਲਾਮ ਕਰ ਰਹੇ ਹਨ।
ਢਾਈ ਸਾਲ ਦਾ ਸ਼ਿਵਮ ਮੰਗਲਵਾਰ ਸ਼ਾਮ ਕਰੀਬ 7 ਵਜੇ ਸੁਰੇਂਦਰਨਗਰ ਜ਼ਿਲੇ ਦੇ ਧਾਂਗਧਰਾ ਤਾਲੁਕਾ ਦੇ ਦੂਦਾਪੁਰ ਪਿੰਡ ਦੇ ਬਾਹਰਵਾਰ ਖੇਤਾਂ 'ਚ ਖੇਡਦੇ ਹੋਏ 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਮੰਗਲਵਾਰ ਸ਼ਾਮ ਨੂੰ ਉਸਦੀ ਮਾਂ ਖਾਣਾ ਬਣਾ ਰਹੀ ਸੀ ਅਤੇ ਪਿਤਾ ਖੇਤ ਵਿੱਚ ਕੰਮ ਕਰ ਰਹੇ ਸਨ। ਇਸ ਦੌਰਾਨ ਬੱਚਾ ਖੇਡਦੇ ਹੋਏ ਖੁੱਲ੍ਹੇ ਬੋਰਵੈੱਲ 'ਚ ਡਿੱਗ ਗਿਆ।