ਗੁਰੂਗ੍ਰਾਮ:ਸੈਕਟਰ 109 ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਉਸਾਰੀ ਦੌਰਾਨ ਗੁਰੂਗ੍ਰਾਮ ਵਿੱਚ ਛੇਵੀਂ ਮੰਜ਼ਿਲ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ NDRF ਦੀਆਂ 3 ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਇਹ ਵੀ ਪੜੋ:ਪੰਜਾਬ ਆ ਰਹੇ ਹਨ ਕੇਜਰੀਵਾਲ ਦੀ ਪਤਨੀ ਤੇ ਧੀ, ‘ਦਿਓਰ ਮਾਨ’ ਲਈ ਮੰਗਣਗੇ ਵੋਟਾਂ
ਗੁਰੂਗ੍ਰਾਮ 'ਚ ਦਵਾਰਕਾ ਐਕਸਪ੍ਰੈਸ ਨੇੜੇ ਸੈਕਟਰ 109 ਚਿੰਤਲ ਪੈਰਾਡੀਸੋ ਹਾਊਸਿੰਗ ਕੰਪਲੈਕਸ ਦੇ ਡੀ ਟਾਵਰ ਦੀ 6ਵੀਂ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ। ਇਸ ਦੌਰਾਨ ਬਲਾਕ ਡੀ ਟਾਵਰ 4 ਦੇ ਲਿਵਿੰਗ ਰੂਮ ਤੋਂ ਛੱਤ ਡਿੱਗਣੀ ਸ਼ੁਰੂ ਹੋ ਗਈ, ਫਿਰ ਇਹ ਲਗਾਤਾਰ ਹੇਠਲੀ ਮੰਜ਼ਿਲ 'ਤੇ ਆ ਗਈ। ਪ੍ਰਸ਼ਾਸਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਚਿੰਤਲ ਪੈਰਾਡੀਸੋ ਹਾਊਸਿੰਗ ਕੰਪਲੈਕਸ ਦੇ ਡੀ ਟਾਵਰ ਦੀ ਛੇਵੀਂ ਮੰਜ਼ਿਲ ਦੀ ਛੱਤ ਦਾ ਇੱਕ ਹਿੱਸਾ ਵੀਰਵਾਰ ਨੂੰ ਡਿੱਗ ਗਿਆ, ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ NDRF, SDRF ਦੀਆਂ ਟੀਮਾਂ ਮੌਕੇ 'ਤੇ ਰਾਹਤ ਕਾਰਜਾਂ 'ਚ ਜੁਟੀਆਂ ਹੋਈਆਂ ਹਨ।