ਪੰਜਾਬ

punjab

ETV Bharat / bharat

ਸ਼ਿਮਲਾ 'ਚ ਸੜਕ ਤੋਂ ਪਲਟੀ ਕਾਰ, 2 ਜ਼ਖਮੀ - ਸ਼ਿਮਲਾ ਚ ਹਾਦਸਾ

ਰਾਜਧਾਨੀ ਸ਼ਿਮਲਾ (Shimla) 'ਚ ਐਤਵਾਰ ਦੁਪਹਿਰ ਨੂੰ ਇੱਕ ਕਾਰ ਬੇਕਾਬੂ ਹੋ ਕੇ ਹੋਟਲ ਦੀ ਪਾਰਕਿੰਗ 'ਚ ਜਾ ਗਿਰੀ। ਜਿਸ ਵਿੱਚ ਕਾਰ 'ਚ ਸਵਾਰ 2 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਛੋਟਾ ਸ਼ਿਮਲਾ ਥਾਣਾ ਖੇਤਰ ਦੇ ਅਧੀਨ ਸਰਕੂਲਰ ਰੋਡ 'ਤੇ ਹਿਮਲੈਂਡ ਹੋਟਲ ਨੇੜੇ ਵਾਪਰਿਆ। ਜਾਣਕਾਰੀ ਮੁਤਾਬਿਕ ਰਾਮਪੁਰ ਤੋਂ ਦੋ ਵਿਅਕਤੀ ਕਾਰ 'ਚ ਸ਼ਿਮਲਾ ਵੱਲ ਜਾ ਰਹੇ ਸਨ।

ਸ਼ਿਮਲਾ 'ਚ ਸੜਕ ਤੋਂ ਪਲਟੀ ਕਾਰ 2 ਜ਼ਖਮੀ
ਸ਼ਿਮਲਾ 'ਚ ਸੜਕ ਤੋਂ ਪਲਟੀ ਕਾਰ 2 ਜ਼ਖਮੀ

By

Published : Nov 21, 2021, 8:53 PM IST

ਸ਼ਿਮਲਾ:ਰਾਜਧਾਨੀ ਸ਼ਿਮਲਾ (Shimla) 'ਚ ਐਤਵਾਰ ਦੁਪਹਿਰ ਨੂੰ ਇੱਕ ਕਾਰ ਬੇਕਾਬੂ ਹੋ ਕੇ ਹੋਟਲ ਦੀ ਪਾਰਕਿੰਗ 'ਚ ਜਾ ਗਿਰੀ। ਜਿਸ ਵਿੱਚ ਕਾਰ 'ਚ ਸਵਾਰ 2 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਛੋਟਾ ਸ਼ਿਮਲਾ ਥਾਣਾ ਖੇਤਰ ਦੇ ਅਧੀਨ ਸਰਕੂਲਰ ਰੋਡ (Circular Road) 'ਤੇ ਹਿਮਲੈਂਡ ਹੋਟਲ (Himland Hotel) ਨੇੜੇ ਵਾਪਰਿਆ। ਜਾਣਕਾਰੀ ਮੁਤਾਬਿਕ ਰਾਮਪੁਰ (Rampur) ਤੋਂ ਦੋ ਵਿਅਕਤੀ ਕਾਰ 'ਚ ਸ਼ਿਮਲਾ (Shimla) ਵੱਲ ਜਾ ਰਹੇ ਸਨ। ਇਸ ਦੌਰਾਨ ਸਰਕੂਲਰ ਰੋਡ 'ਤੇ ਕਾਰ ਬੇਕਾਬੂ ਹੋ ਗਈ, ਜੋ ਸੜਕ ਦੇ ਪੈਰਾਮਿਟ ਤੋੜ ਕੇ ਹੋਟਲ ਹਿਮਲੈਂਡ (Himland Hotel) ਦੀ ਪਾਰਕਿੰਗ 'ਚ ਜਾ ਡਿੱਗੀ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜਦਕਿ ਕਾਰ ਵਿੱਚ ਸਵਾਰ ਦੂਜਾ ਵਿਅਕਤੀ ਸੁਰੱਖਿਅਤ ਹੈ। ਘਟਨਾ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸ਼ੁਕਰ ਹੈ ਕਿ ਹਾਦਸੇ ਦੌਰਾਨ ਕਾਰ ਦੀ ਲਪੇਟ ਵਿੱਚ ਕੋਈ ਰਾਹਗੀਰ ਨਹੀਂ ਆਇਆ।

ਸ਼ਿਮਲਾ 'ਚ ਸੜਕ ਤੋਂ ਪਲਟੀ ਕਾਰ 2 ਜ਼ਖਮੀ
ਮੌਕੇ 'ਤੇ ਮੌਜੂਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਗੱਡੀ 'ਚੋਂ ਬਾਹਰ ਕੱਢ ਕੇ ਇਲਾਜ ਲਈ ਆਈ.ਜੀ.ਐੱਮ.ਸੀ. (IGMC) ਭੇਜਿਆ ਗਿਆ। ਜਿੱਥੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਡੀ.ਐਸ.ਪੀ ਕਮਲ ਵਰਮਾ (DSP Kamal Verma) ਨੇ ਦੱਸਿਆ ਕਿ ਇਹ ਕਾਰ ਹਿਮਲੈਂਡ (Himland Hotel) ਦੇ ਕੋਲ ਸਰਕੂਲਰ ਰੋਡ ਤੋਂ ਪੈਰਾਫਿਟ ਤੋੜਦੀ ਹੋਈ ਸੜਕ ਤੋਂ ਹੇਠਾਂ ਜਾ ਡਿੱਗੀ। ਜਿਸ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਹਨ ਅਤੇ ਗੱਡੀ ਦਾ ਕਾਫ਼ ਨੁਕਸਾਨ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ABOUT THE AUTHOR

...view details