ਉੱਤਰ ਪ੍ਰਦੇਸ਼: ਮਹਾਰਾਜਗੰਜ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦਰਅਸਲ, ਕਸਬਾ ਨਿਚੌਲ ਵਿੱਚ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ। ਜਦੋਂ ਪੁਲਿਸ ਨੇ ਸੜਕ ’ਤੇ ਜਾ ਰਹੇ ਆਟੋ ਰਿਕਸ਼ਾ ਨੂੰ ਰੋਕਿਆ ਤਾਂ ਉਸ ਵਿੱਚ ਸਵਾਰ ਲੋਕਾਂ ਨੂੰ ਦੇਖ ਕੇ ਪੁਲਿਸ (maharajganj UP video viral) ਹੱਕੇ-ਬੱਕੇ ਰਹਿ ਗਈ।
ਆਟੋ ਰਿਕਸ਼ਾ ਵਿੱਚ ਡਰਾਈਵਰ ਸਮੇਤ 18 ਲੋਕ ਸਵਾਰ (18 people riding on one auto rickshaw) ਸਨ। ਜਦੋਂ ਪੁਲਿਸ ਨੇ ਇਕ-ਇਕ ਕਰਕੇ ਸਾਰੇ ਲੋਕਾਂ ਨੂੰ ਗਿਣ ਕੇ ਹੇਠਾਂ ਉਤਾਰਿਆ ਤਾਂ ਸਵਾਰੀ 17 ਅਤੇ ਡਰਾਈਵਰ ਦੀ ਗਿਣਤੀ 18 ਨਿਕਲੀ, ਜਿਸ ਤੋਂ ਬਾਅਦ ਸੀਓ ਨੇ ਡਰਾਈਵਰ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਇਆ ਅਤੇ ਆਟੋ ਰਿਕਸ਼ਾ ਦਾ ਚਲਾਨ ਕੀਤਾ ।
ਆਟੋ ਵਿੱਚੋਂ ਨਿਕਲੀਆਂ 18 ਸਵਾਰੀਆਂ, ਪੁਲਿਸ ਦੇ ਵੀ ਉੱਡੇ ਹੋਸ਼ ਜਦੋਂ ਪੁਲਿਸ ਨੇ ਗਿਣਤੀ ਕੀਤੀ ਤਾਂ ਡਰਾਈਵਰ ਸਮੇਤ 18 ਲੋਕ ਆਟੋ 'ਚੋਂ ਨਿਕਲੇ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਆਟੋ ਨੂੰ ਭਜਾ ਦਿੱਤਾ ਹੈ। ਜਦੋਂ ਪੁਲਿਸ ਆਟੋ ਵਿੱਚੋਂ ਲੋਕਾਂ ਨੂੰ ਉਤਾਰ ਰਹੀ ਸੀ ਤਾਂ ਕਿਸੇ ਨੇ ਇਸ ਮਾਮਲੇ ਦੀ ਵੀਡੀਓ ਮੋਬਾਈਲ ਵਿੱਚ ਰਿਕਾਰਡ ਕਰ ਲਈ। ਇਹ ਵੀਡੀਓ ( UP video viral) ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫਿਲਹਾਲ ਇਲਾਕੇ ਦੇ ਲੋਕ ਚਰਚਾ ਕਰ ਰਹੇ ਹਨ ਕਿ ਇੱਕ ਆਟੋ ਰਿਕਸ਼ਾ ਵਿੱਚ 18 ਲੋਕਾਂ ਨੂੰ ਕਿਵੇਂ ਬਿਠਾਇਆ ਗਿਆ ਹੋਵੇਗਾ। ਹਾਲਾਂਕਿ ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉੱਤਰ ਪ੍ਰਦੇਸ਼ ਦੇ ਫਤਿਹਪੁਰ ਵਿੱਚ ਪੁਲਿਸ ਉਸ (more people in one auto rickshaw) ਸਮੇਂ ਹੈਰਾਨ ਰਹਿ ਗਈ ਸੀ, ਜਦੋਂ ਉਨ੍ਹਾਂ ਨੇ ਇੱਕ ਆਟੋ ਵਿੱਚ ਪੰਜ ਨਹੀਂ, ਦੱਸ ਨਹੀਂ, ਬਲਕਿ 27 ਲੋਕਾਂ ਨੂੰ ਇੱਕ ਰਿਕਸ਼ਾ ਵਿੱਚ ਸਵਾਰੀ ਕਰਦੇ ਫੜ੍ਹਿਆ। ਇਸ ਤਰੀਕੇ ਨਾਲ ਆਟੋ ਡਰਾਇਵਰ ਚਾਰ ਪੈਸੇ ਵੱਧ ਬਣਾਉਣ ਦੇ ਚੱਕਰ ਵਿੱਚ ਜਿੱਥੇ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਹਨ, ਉੱਥੇ ਹੀ ਸਵਾਰੀਆਂ ਦੀ ਵੀ ਜਾਨ ਉੱਤੇ ਬਣੀ ਹੈ। ਦੂਜੇ ਪਾਸੇ ਸਵਾਰੀਆਂ ਦੀ ਲਾਪਰਵਾਹੀ ਵੀ ਇਸ ਮਾਮਲੇ ਵਿੱਚ ਘੱਟ ਨਹੀਂ ਹੈ।
ਇਹ ਵੀ ਪੜ੍ਹੋ:ਸੇਵਾਮੁਕਤ ਆਈਏਐਸ ਦੀ ਪਤਨੀ ਅਤੇ ਭਾਜਪਾ ਆਗੂ ਸੀਮਾ ਪਾਤਰਾ ਗ੍ਰਿਫ਼ਤਾਰ, ਨੌਕਰਾਣੀ ਉੱਤੇ ਢਾਹਿਆ ਸੀ ਤਸ਼ੱਦਦ