ਨਵੀਂ ਦਿੱਲੀ:ਹਰਿਆਣਾ ਦੀ 18 ਮਹੀਨਿਆਂ ਦੀ ਮਾਹਿਰਾ ਜ਼ਿੰਦਗੀ ਦੀ ਲੜਾਈ ਹਾਰ ਗਈ ਪਰ ਉਸ ਨੇ ਜਾਂਦੇ ਜਾਂਦੇ ਦੋ ਲੋਕਾਂ ਦੀ ਜਾਨ ਬਚਾ ਲਈ। ਜੀ ਹਾਂ...ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੇ ਨੂਹ ਦੀ ਰਹਿਣ ਵਾਲੀ ਛੋਟੀ ਮਾਹਿਰਾ 6 ਨਵੰਬਰ ਦੀ ਸ਼ਾਮ ਨੂੰ ਆਪਣੇ ਘਰ ਦੀ ਬਾਲਕੋਨੀ ਵਿੱਚ ਖੇਡ ਰਹੀ ਸੀ। ਖੇਡਦੇ ਹੋਏ ਉਹ ਅਚਾਨਕ ਹੇਠਾਂ ਡਿੱਗ ਗਈ ਅਤੇ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ। ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਏਮਜ਼ ਦੇ ਟਰਾਮਾ ਸੈਂਟਰ 'ਚ ਲਿਆਂਦਾ ਗਿਆ ਪਰ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਪਰ ਜਾਂਦੇ ਹੋਏ ਵੀ ਉਸਨੇ ਦੋ ਲੋਕਾਂ ਨੂੰ ਜੀਵਨ ਦਾਨ ਦੇ ਦਿੱਤਾ ਹੈ।
ਲੜਕੀ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਮਾਹਿਰਾ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਗਿਆ। ਮਾਹਿਰਾ ਦਿੱਲੀ ਐਨਸੀਆਰ ਵਿੱਚ ਅੰਗ ਦਾਨ ਕਰਨ ਵਾਲੀ ਦੂਜੀ ਸਭ ਤੋਂ ਛੋਟੀ ਬੱਚੀ ਹੈ। ਆਈਐਲਬੀਐਸ ਵਿੱਚ ਇੱਕ 6 ਸਾਲ ਦੇ ਬੱਚੇ ਨੂੰ ਉਸ ਦੁਆਰਾ ਦਾਨ ਕੀਤਾ ਗਿਆ ਜਿਗਰ ਅਤੇ ਦੋਵੇਂ ਗੁਰਦਿਆਂ ਨੂੰ ਏਮਜ਼ ਵਿੱਚ ਇੱਕ 17 ਸਾਲ ਦੇ ਬੱਚੇ ਵਿੱਚ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਗਿਆ ਸੀ। ਕੋਰਨੀਆ ਦੋਵੇਂ ਅੱਖਾਂ, ਦਿਲ ਦੇ ਵਾਲਵ ਨੂੰ ਬਾਅਦ ਵਿੱਚ ਵਰਤੋਂ ਲਈ ਸੁਰੱਖਿਅਤ ਰੱਖਿਆ ਗਿਆ ਹੈ।