ਕਰਨਾਟਕ: ਗਦਾਗ ਜ਼ਿਲੇ ਦੇ ਵੋਕੱਲਾਗੀਰੀ ਦਾ ਰਹਿਣ ਵਾਲਾ 16 ਸਾਲਾ ਪ੍ਰਜਵਲ ਹਬੀਬ ਨੇ ਕਿਸੇ ਦੀ ਮਦਦ ਤੋਂ ਬਿਨਾਂ ਬੈਟਰੀ ਨਾਲ ਚੱਲਣ ਵਾਲਾ ਸਾਈਕਲ ਬਣਾਇਆ ਹੈ। ਪ੍ਰਜਵਲ ਡਿਪਲੋਮਾ ਕੋਰਸ ਵਿੱਚ ਪਹਿਲੇ ਸਾਲ ਦਾ ਵਿਦਿਆਰਥੀ ਹੈ। ਉਸ ਦਾ ਬਣਾਇਆ ਸਾਇਕਲ 30 ਤੋਂ 40 ਕਿਲੋਮੀਟਰ ਦੀ ਦੂਰੀ ਨੂੰ ਸਿਰਫ 6 ਰੁਪਏ ਵਿੱਚ ਤੈਅ ਕਰਦਾ ਹੈ।
ਪ੍ਰਜਵਲ ਨੇ ਦੱਸਿਆ ਕਿ, ਉਹ ਫਸਟ ਈਅਰ ਦਾ ਡਿਪਲੋਮਾ ਵਿਦਿਆਰਥੀ ਹੈ। ਉਸ ਨੇ 9000 ਦੀ ਲਾਗਤ ਨਾਲ ਇਲੈਕਟ੍ਰਾਨਿਕ ਸਾਈਕਲ ਬਣਾਇਆ ਹੈ। ਇਸ ਸਾਇਕਲ ਨੂੰ 24-ਵੋਲਟ ਗੀਅਰ ਮੋਟਰ, ਐਕਸਲੇਟਰ, ਬ੍ਰੇਕ ਲੈਵਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਕ ਵਾਰ ਬੈਟਰੀ ਚਾਰਜ ਹੋ ਜਾਣ 'ਤੇ, ਇਹ ਇਕ ਸਾਇਕਲ, ਇਲੈਕਟ੍ਰਾਨਿਕ ਸਾਈਕਲ ਵਿੱਚ ਬਦਲ ਜਾਂਦੀ ਹੈ।
ਕਰਨਾਟਕ ਦੇ 16 ਸਾਲਾ ਵਿਦਿਆਰਥੀ ਨੇ ਬਣਾਈ ਇਲੈਕਟ੍ਰਾਨਿਕ ਸਾਈਕਲ ਪ੍ਰਜਵਲ ਨੇ ਕਿਹਾ ਕਿ ਇਕ ਵਾਰ ਚਾਰਜ ਹੋਣ 'ਤੇ ਇਹ ਸਾਇਕਲ 20 ਕਿਲੋਮੀਟਰ ਤੱਕ ਜਾ ਸਕਦਾ ਹੈ। ਪਰ, ਇਹ ਹੌਲੀ-ਹੌਲੀ ਚੱਲੇਗਾ। ਇਸ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਵਿੱਚ 2 ਘੰਟੇ ਲੱਗਦੇ ਹਨ। ਜੇਕਰ ਬੈਟਰੀ ਖ਼ਤਮ ਹੋ ਜਾਵੇ ਤਾਂ, ਇਸ ਨੂੰ ਪੈਡਲ ਨਾਲ ਵੀ ਚਲਾਇਆ ਜਾ ਸਕਦਾ ਹੈ।
ਪ੍ਰਜਵਲ ਦੀ ਮਾਂ ਲੀਲਾ ਹਬੀਬ ਨੇ ਦੱਸਿਆ ਕਿ, "ਛੋਟੀ ਉਮਰ ਤੋਂ, ਉਹ ਮੈਨੂੰ ਸਾਈਕਲ ਬਣਾਉਣ ਲਈ ਕਹਿ ਰਿਹਾ ਸੀ, ਪਰ ਅਸੀਂ ਉਸ ਨੂੰ ਕੁਝ ਦੇਰ ਇੰਤਜ਼ਾਰ ਕਰਨ ਲਈ ਕਿਹਾ। ਉਸ ਦਾ ਕਾਲਜ ਥੋੜਾ ਦੂਰ ਹੈ। ਅਜਿਹੀ ਸਥਿਤੀ ਵਿਚ ਉਸ ਲਈ ਪੈਦਲ ਕਾਲਜ ਆਉਣਾ-ਜਾਣਾ ਮੁਸ਼ਕਲ ਸੀ। ਉਸ ਦੇ ਪਿਤਾ ਨੇ ਵਾਅਦਾ ਕੀਤਾ ਸੀ ਕਿ ਉਹ ਸਾਈਕਲ ਬਣਾਉਣ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਉਣਗੇ। ਇਸ ਤੋਂ ਬਾਅਦ, ਉਨ੍ਹਾਂ ਨੇ ਸਮਾਨ ਖ਼ਰੀਦਿਆ ਅਤੇ ਪ੍ਰਜਵਲ ਨੇ ਘਰ ਵਿੱਚ ਇਕ ਇਲੈਕਟ੍ਰਾਨਿਕ ਸਾਈਕਲ ਤਿਆਰ ਕੀਤਾ।
ਦਿਨੋ ਦਿਨ ਸਰੋਤ ਘੱਟਦੇ ਜਾ ਰਹੇ ਹਨ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਵੱਧ ਰਹੀਆਂ ਹਨ ਜਿਸ ਵਿੱਚ ਅਜਿਹੀਆਂ ਕਾਢਾਂ ਸਾਨੂੰ ਵਧੀਆ ਜ਼ਿੰਦਗੀ ਦੇਣ ਦੀ ਉਮੀਦ ਕਰਦੀਆਂ ਹਨ। ਲੋਕਾਂ ਨੇ ਪ੍ਰਜਵਲ ਦੀ ਇਸ ਕਾਢ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਈਟੀਵੀ ਭਾਰਤ ਚਾਹੁੰਦਾ ਹੈ ਕਿ ਉਹ ਇਸ ਤਰਾਂ ਦੀ ਹੋਰ ਕਾਢਾਂ ਕੱਢਦਾ ਰਹੇ।