ਹੈਦਰਾਬਾਦ— ਰੰਗਾਰੇਡੀ ਜ਼ਿਲ੍ਹੇ ਦੇ ਨੰਦੀਗਾਮਾ ਜ਼ੋਨ ਦੇ ਬੁਗੋਨੀਗੁਡਾ ਪਿੰਡ 'ਚ ਐਤਵਾਰ ਨੂੰ ਇਕ ਨਾਬਾਲਗ ਲੜਕੀ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਵਾਲੀ ਥਾਂ ਤੋਂ ਇਕ ਕਥਿਤ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਆਪਣੇ ਪਿਤਾ 'ਤੇ ਸ਼ਰਾਬ ਪੀ ਕੇ ਦੁਰਵਿਵਹਾਰ ਕਰਨ ਦਾ ਆਰੋਪ ਲਗਾਇਆ ਹੈ। ਲੜਕੀ ਦਸਵੀਂ ਜਮਾਤ ਦੀ ਵਿਦਿਆਰਥਣ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਨਰਸਿਮਹੂਲੂ ਅਤੇ ਲਲਿਤਾ ਦਾ ਇੱਕ ਪੁੱਤਰ ਅਤੇ ਇੱਕ ਧੀ ਮਨੀਸ਼ਾ (16) ਸੀ। ਮਨੀਸ਼ਾ 10ਵੀਂ ਜਮਾਤ 'ਚ ਪੜ੍ਹਦੀ ਸੀ, ਲਲਿਤਾ ਦੀ 1 ਸਾਲ ਪਹਿਲਾਂ ਮੌਤ ਹੋ ਗਈ ਸੀ, ਪਤਨੀ ਦੀ ਮੌਤ ਤੋਂ ਬਾਅਦ ਨਰਸਿਮਹੂਲੂ ਸ਼ਰਾਬ ਦਾ ਆਦੀ ਹੋ ਗਿਆ। ਨਰਸਿਮਹੂਲੂ ਹਰ ਰੋਜ਼ ਸ਼ਰਾਬ ਪੀ ਕੇ ਆਪਣੇ ਬੇਟੇ-ਧੀ ਨਾਲ ਝਗੜਾ ਕਰਦਾ ਸੀ।
ਐਤਵਾਰ ਸਵੇਰੇ ਵੀ ਅਜਿਹਾ ਹੀ ਹੋਇਆ ਕਿ ਦੁਪਹਿਰ ਬਾਅਦ ਪਿਤਾ ਨੇ ਪੁੱਤਰ ਨੂੰ ਫੋਨ ਕਰਕੇ ਦੱਸਿਆ ਕਿ ਛੋਟੀ ਭੈਣ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਉਹ ਘਰ ਆਇਆ ਤਾਂ ਉਸ ਨੇ ਮਨੀਸ਼ਾ ਨੂੰ ਮ੍ਰਿਤਕ ਪਾਇਆ ਅਤੇ ਉਸ ਦੇ ਗਲੇ 'ਤੇ ਸੱਟਾਂ ਦੇ ਨਿਸ਼ਾਨ ਸਨ। ਅੱਗੇ ਮੰਜੇ 'ਤੇ ਇਕ ਕਿਤਾਬ ਪਈ ਸੀ ਜਿਸ 'ਤੇ ਲਿਖਿਆ ਸੀ 'ਮੈਂ ਆਪਣੇ ਪਿਤਾ ਨੂੰ ਬਹੁਤ ਨਫ਼ਰਤ ਕਰਦੀ ਹਾਂ', ਇਸ ਦੇ ਨਾਲ ਹੀ ਇਕ ਚਿੱਠੀ ਵੀ ਮਿਲੀ, ਜਿਸ 'ਚ ਲਿਖਿਆ ਸੀ, 'ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਹਾਂ'। ਭਰਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।