ਮੁੰਬਈ: ਰਾਸ਼ਟਰੀ ਆਫ਼ਤ ਜਵਾਬ ਫੋਰਸ(National Disaster Response Force) ਨੇ ਕਿਹਾ ਕਿ ਮੁੰਬਈ ਦੇ ਚੈਂਬੂਰ(Chembur) ਖੇਤਰ ਦੇ ਭਰਤ ਨਗਰ 'ਚ ਜ਼ਮੀਨ ਖਿਸਕਣ ਕਾਰਨ ਕੁਝ ਝੌਪੜੀਆਂ 'ਤੇ ਕੰਧ ਡਿੱਗਣ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ ਵਿਕਰੋਲੀ(Vikroli) 'ਚ ਇਕ ਇਮਾਰਤ ਦੇ ਢਹਿ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਦੋਵਾਂ ਥਾਵਾਂ 'ਤੇ ਕਰੀਬ 10-12 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ।
ਚੈਂਬੂਰ 'ਚ ਐਨ.ਡੀ.ਆਰ.ਐਫ ਦੇ ਇੰਸਪੈਕਟਰ ਰਾਹੁਲ ਰਘੁਵੰਸ਼ ਨੇ ਦੱਸਿਆ ਕਿ ਸਾਨੂੰ ਸੂਚਨਾ ਸਵੇਰੇ 5 ਵਜੇ ਮਿਲੀ ਸੀ, ਉਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਅਸੀਂ 2 ਲਾਸ਼ਾਂ ਨੂੰ ਬਾਹਰ ਕੱਢਿਆ। ਇਥੋਂ ਦੇ ਲੋਕਾਂ ਨੇ ਪਹਿਲਾਂ 10 ਲਾਸ਼ਾਂ ਕੱਢੀਆਂ ਸਨ। ਲੋਕਾਂ ਦੇ ਅਨੁਸਾਰ 7-8 ਹੋਰ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ। ਇਹ ਆਪਰੇਸ਼ਨ ਲਗਭਗ 3-4 ਘੰਟੇ ਹੋਰ ਚੱਲੇਗਾ।