ਪੰਜਾਬ

punjab

By

Published : Jul 17, 2021, 5:24 PM IST

ETV Bharat / bharat

ਜ਼ਹਿਰਿਲੀ ਸ਼ਰਾਬ ਨਾਲ 16 ਮੌਤਾਂ, 6 ਗ੍ਰਿਫ਼ਤਾਰ

ਬੇਤੀਆ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦੀ ਘਟਨਾ ਤੋਂ ਬਾਅਦ ਬੇਤੀਆ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਥਾਣਿਆਂ ਦੇ ਇਲਾਕਿਆਂ ਵਿਚ ਛਾਪੇ ਮਾਰ ਕੇ ਨਜਾਇਜ਼ ਸ਼ਰਾਬ ਦੀ ਭੱਠੀ ਕਾਬੂ ਕੀਤਾ ਜ਼ਾ ਰਿਹਾ ਹੈ।

ਜ਼ਹਿਰਿਲੀ ਸ਼ਰਾਬ ਨਾਲ 16 ਮਰੇ,6 ਗ੍ਰਿਰਫ਼ਤਾਰ
ਜ਼ਹਿਰਿਲੀ ਸ਼ਰਾਬ ਨਾਲ 16 ਮਰੇ,6 ਗ੍ਰਿਰਫ਼ਤਾਰ

ਪੱਛਮੀ ਚੰਪਾਰਨ: ਬਿਹਾਰ ਦੇ ਬੇਤਿਆਂ 'ਚ (Bettiah In Bihar) 16 ਸ਼ੱਕੀ ਮੌਤਾਂ (Suspected Death) ਮਾਮਲੇ 'ਚ ਜ਼ਹਰਿਲੀ ਸ਼ਰਾਬ ਪੀਣ ਨਾਲ 2 ਲੋਕਾਂ ਦੀ ਸਿਹਤ ਖਰਾਬ ਹੈ। ਜਿਸ ਤੋਂ ਮਗਰੋਂ ਜਾਂਚ ਟੀਮ ਵੀ ਪਟਨਾ ਤੋਂ ਪਹੁੰਚ ਗਈ ਹੈ ਅਤੇ ਪਿੰਡ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਲੋਕਾਂ ਨੇ ਅਧਿਕਾਰੀਆਂ ਸਾਹਮਣੇ ਖੁੱਲ੍ਹ ਕੇ ਕਿਹਾ ਕਿ ਸ਼ਰਾਬ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਉਹ ਪਹਿਲਾਂ ਦੱਸਣ ਤੋਂ ਡਰਦੇ ਸਨ ਕਿ ਪਿੰਡ ਵਿੱਚ ਸ਼ਰਾਬ ਬਣਾਈ ਜਾਂਦੀ ਹੈ। ਸ਼ਰਾਬ ਕਾਰੋਬਾਰੀ ਦੇ ਘਰ ਦੇ ਸਾਰੇ ਮੈਂਬਰ ਸ਼ਰਾਬ ਦੇ ਇਸ ਕਾਰੋਬਾਰ ਵਿਚ ਸ਼ਾਮਲ ਹਨ।

ਇਸ ਤੋਂ ਬਾਅਦ ਪੁਲਿਸ ਨੇ ਸ਼ਰਾਬ ਮਾਫੀਆ ਖ਼ਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਸ਼ਿਕਾਰਪੁਰ ਪੁਲਿਸ ਨੇ ਵੱਖ ਵੱਖ ਥਾਣਿਆਂ ਦੇ ਇਲਾਕਿਆਂ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ਵਿਚ ਪੁਲਿਸ ਨੇ ਨਰਕਤਿਆਗੰਜ ਦੇ ਵੱਖ ਵੱਖ ਇਲਾਕਿਆਂ ਵਿਚ ਛਾਪੇ ਮਾਰ ਕੇ ਲਗਭਗ ਦੋ ਹਜ਼ਾਰ ਲੀਟਰ ਸ਼ਰਾਬ ਨੂੰ ਨਸ਼ਟ ਕੀਤਾ ਹੈ।

ਇਸ ਦੇ ਨਾਲ ਹੀ ਐਫਆਈਆਰ ਦਰਜ ਹੋਣ ਤੋਂ ਬਾਅਦ ਬੇਤੀਆ ਪੁਲਿਸ ਵੀ 6 ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ :-72 ਸਾਲਾਂ ਸਾਬਕਾ ਮੰਤਰੀ ਨੇ ਅਖਾੜੇ ’ਚ ਨੈਸ਼ਨਲ ਪਹਿਲਵਾਨ ਨੂੰ ਦਿੱਤੀ ਪਟਕਨੀ

ABOUT THE AUTHOR

...view details