ਪੰਜਾਬ

punjab

ETV Bharat / bharat

26/11 Mumbai Attacks: ਸਮੁੰਦਰੀ ਰਸਤਿਓ ਆਈ ਮੌਤ ਦੇ 15 ਸਾਲ ਹੋਏ ਪੂਰੇ, ਕਈ ਬੇਗੁਨਾਹ ਜ਼ਿੰਦਗੀਆਂ ਦੀ ਲਈ ਕੁਰਬਾਣੀ, ਜਾਣੋ ਅੱਜ ਕੀ ਹਨ ਹਾਲਾਤ

ਪਾਕਿਸਤਾਨੀ ਅੱਤਵਾਦੀਆਂ ਦੇ ਘਾਤਕ ਅੱਤਵਾਦੀ ਹਮਲੇ ਨੇ ਦੇਸ਼ ਦੀ ਮਾਇਆਨਗਰੀ ਨੂੰ ਹਿਲਾ ਕੇ ਰੱਖ ਦੇਣ ਦੇ 15 ਸਾਲ ਬੀਤ ਚੁੱਕੇ ਹਨ, ਮੁੰਬਈ 'ਚ 26/11 ਦੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਅਜਮਲ ਕਸਾਬ ਅਤੇ ਲਸ਼ਕਰ-ਏ-ਤੋਇਬਾ ਦੇ 8 ਹੋਰ ਅੱਤਵਾਦੀਆਂ ਨੇ ਗੁਜਰਾਤ ਤੱਟ ਤੋਂ ਕੁਬੇਰ ਨਾਮ ਦੀ ਇਸ ਕਿਸ਼ਤੀ ਨੂੰ ਹਾਈਜੈਕ ਕਰਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ।(Remembering horrific Mumbai attacks)

15 years of 26/11 completed, remembering the horrific terrorist attack in Mumbai
ਸਮੁੰਦਰੀ ਰਸਤਿਓਂ ਆਈ ਮੌਤ ਦੇ 15 ਸਾਲ ਹੋਏ ਪੂਰੇ,ਕਈ ਬੇਗੁਨਾਹ ਜਿੰਦਗੀਆਂ ਦੀ ਲਈ ਕੁਰਬਾਣੀ

By ETV Bharat Punjabi Team

Published : Nov 26, 2023, 11:27 AM IST

ਚੰਡੀਗੜ੍ਹ: ਭਾਰਤ 'ਚ '26 ਨਵੰਬਰ 2008' ਇੱਕ ਅਜਿਹੀ ਤਰੀਕ ਹੈ, ਜਿਸ ਨੂੰ ਯਾਦ ਕਰਦਿਆਂ ਅੱਜ ਵੀ ਭਾਰਤ ਵਾਸੀ ਸਹਿਮ ਜਾਂਦੇ ਹਨ। ਕਈਆਂ ਦੀਆਂ ਅੱਖਾਂ ਉਦਾਸ ਹੋ ਜਾਂਦੀਆਂ ਹਨ, ਅੱਖਾਂ ਸਾਹਮਣੇ ਦਹਿਸ਼ਤ ਦੀਆਂ ਤਸਵੀਰਾਂ ਘੁੰਮਣ ਲੱਗ ਜਾਂਦੀਆਂ ਹਨ। ਅੱਜ ਯਾਨੀ ਕਿ 26 ਨਵੰਬਰ ਦਾ ਦਿਨ ਕਈਆਂ ਲਈ ਜ਼ਿੰਦਗੀ ਭਰ ਦੀ ਕਾਲੀ ਰਾਤ ਲੈ ਕੇ ਚੱੜ੍ਹਿਆ ਸੀ । ਅੱਜ ਦਾ ਹੀ ਉਹ ਕਾਲਾ ਦਿਨ ਸੀ ਜਦੋਂ ਮੁੰਬਈ ਦੇ ਤਾਜ ਹੋਟਲ ਉਤੇ ਅੱਤਵਾਦੀ ਹਮਲਾ ਹੋਇਆ ਸੀ। ਅੱਜ ਦੇ ਦਿਨ 15 ਸਾਲ ਪਹਿਲਾਂ ਮੁੰਬਈ ਵੀ ਦੁਨੀਆ ਦੇ ਸਭ ਤੋਂ ਭਿਆਨਕ ਅਤੇ ਵਹਿਸ਼ੀਆਨਾ ਅੱਤਵਾਦੀ ਹਮਲਿਆਂ ਦਾ ਗਵਾਹ ਬਣਿਆ ਸੀ।

ਕਿਸ਼ਤੀ ਦੀ ਮਦਦ ਨਾਲ ਸਮੁੰਦਰੀ ਰਸਤੇ ਮੁੰਬਈ ਵਿੱਚ ਦਾਖਲ ਹੋਏ ਅੱਤਵਾਦੀ : ਜਦੋਂ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀ, ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ, ਇੱਕ ਕਿਸ਼ਤੀ ਦੀ ਮਦਦ ਨਾਲ ਸਮੁੰਦਰੀ ਰਸਤੇ ਮੁੰਬਈ ਵਿੱਚ ਦਾਖਲ ਹੋਏ ਸਨ ਅਤੇ ਕਈ ਥਾਵਾਂ 'ਤੇ ਆਪਣੀ ਦਹਿਸ਼ਤ ਅਤੇ ਜ਼ੁਲਮ ਦੇ ਨਿਸ਼ਾਨ ਛੱਡ ਗਏ ਸਨ। ਉਨ੍ਹਾਂ ਨੇ ਭੀੜ ਵਾਲੀਆਂ ਥਾਵਾਂ ਅਤੇ ਵੱਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਅਤੇ ਉਨ੍ਹਾਂ ਨੂੰ ਮਾਰਨ ਦਾ ਸੰਘਰਸ਼ ਚਾਰ ਦਿਨ ਚੱਲਿਆ।

ਸੈਂਕੜੇ ਲੋਕਾਂ ਦੀ ਗਈ ਜਾਨ:ਇਨ੍ਹਾਂ ਅੱਤਵਾਦੀ ਹਮਲਿਆਂ 'ਚ 160 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਸਨ। 26 ਨਵੰਬਰ 2008 ਦੀ ਰਾਤ ਨੂੰ ਮੁੰਬਈ ਵਿੱਚ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ। ਇਕਦਮ ਪੂਰੇ ਸ਼ਹਿਰ ਵਿਚ ਹਫੜਾ-ਦਫੜੀ ਅਤੇ ਡਰ ਦਾ ਮਾਹੌਲ ਬਣ ਗਿਆ। ਸ਼ੁਰੂ ਵਿੱਚ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਮੁੰਬਈ ਵਿੱਚ ਇੰਨਾ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਰਾਤ 10 ਵਜੇ ਦੇ ਕਰੀਬ ਖ਼ਬਰ ਆਈ ਕਿ ਪੋਰਬੰਦਰ ਵਿੱਚ ਇੱਕ ਟੈਕਸੀ ਵਿੱਚ ਧਮਾਕਾ ਹੋਇਆ ਹੈ, ਜਿਸ ਵਿੱਚ ਡਰਾਈਵਰ ਅਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ।

ਇਸ ਤੋਂ 20 ਮਿੰਟ ਬਾਅਦ ਖਬਰ ਆਈ ਕਿ ਵਿਲੇ ਪਾਰਲੇ ਇਲਾਕੇ 'ਚ ਇਕ ਟੈਕਸੀ 'ਤੇ ਬੰਬ ਧਮਾਕਾ ਹੋਇਆ, ਜਿਸ ਕਾਰਨ ਡਰਾਈਵਰ ਅਤੇ ਇਕ ਯਾਤਰੀ ਦੀ ਮੌਤ ਹੋ ਗਈ। ਇਨ੍ਹਾਂ ਦੋਵਾਂ ਹਮਲਿਆਂ ਵਿੱਚ 15 ਦੇ ਕਰੀਬ ਜ਼ਖ਼ਮੀ ਵੀ ਹੋਏ ਹਨ। ਇਸ ਤੋਂ ਬਾਅਦ ਮੁੰਬਈ 'ਚ ਕਈ ਥਾਵਾਂ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਤਾਂ ਮੁੰਬਈ ਪੁਲਿਸ ਅਤੇ ਇੰਟੈਲੀਜੈਂਸ ਨੂੰ ਪਤਾ ਲੱਗਾ ਕਿ ਇਹ ਵੱਡਾ ਅੱਤਵਾਦੀ ਹਮਲਾ ਸੀ। ਹਮਲਾਵਰਾਂ ਨੇ ਮੁੰਬਈ ਦੇ ਦੋ ਪੰਜ ਤਾਰਾ ਹੋਟਲ ਓਬਰਾਏ ਟ੍ਰਾਈਡੈਂਟ ਅਤੇ ਤਾਜ, ਛਤਰਪਤੀ ਸ਼ਿਵਾਜੀ ਰੇਲਵੇ ਸਟੇਸ਼ਨ, ਨਰੀਮਨ ਹਾਊਸ ਯਹੂਦੀ ਕੇਂਦਰ, ਲਿਓਪੋਲਡ ਕੈਫੇ ਅਤੇ ਕਾਮਾ ਹਸਪਤਾਲ ਨੂੰ ਨਿਸ਼ਾਨਾ ਬਣਾਇਆ।

ਅੱਤਵਾਦੀ ਤਾਜ ਅਤੇ ਓਬਰਾਏ ਵਿੱਚ ਹੋਏ ਦਾਖਲ :ਤਾਜ ਹੋਟਲ ਵਿਚ 450 ਮਹਿਮਾਨ ਅਤੇ ਓਬਰਾਏ ਟ੍ਰਾਈਡੈਂਟ ਵਿਚ 380 ਮਹਿਮਾਨ ਮੌਜੂਦ ਸਨ ਜਦੋਂ ਅੱਤਵਾਦੀਆਂ ਨੇ ਇਨ੍ਹਾਂ ਦੋਵਾਂ ਥਾਵਾਂ 'ਤੇ ਹਮਲਾ ਕੀਤਾ ਸੀ। ਤਾਜ ਹੋਟਲ ਦੇ ਗੁੰਬਦ 'ਚੋਂ ਨਿਕਲਦਾ ਧੂੰਆਂ ਮੁੰਬਈ ਅੱਤਵਾਦੀ ਹਮਲਿਆਂ ਦਾ ਪ੍ਰਤੀਕ ਬਣ ਗਿਆ। ਦੋ ਅੱਤਵਾਦੀਆਂ ਨੇ ਲਿਓਪੋਲਡ ਕੈਫੇ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇੱਥੇ ਕਰੀਬ 10 ਲੋਕਾਂ ਦੀ ਮੌਤ ਹੋ ਗਈ। ਇਹ ਕੈਫੇ 1887 ਤੋਂ ਚੱਲ ਰਿਹਾ ਹੈ ਅਤੇ ਜਿਆਦਾਤਰ ਵਿਦੇਸ਼ੀ ਮਹਿਮਾਨ ਆਉਂਦੇ ਹਨ। ਅਜਮਲ ਆਮਿਰ ਕਸਾਬ ਅਤੇ ਇਸਮਾਈਲ ਖਾਨ ਸੀਐਸਐਮਟੀ ਸਟੇਸ਼ਨ 'ਤੇ ਗੋਲੀਬਾਰੀ ਵਿੱਚ ਸ਼ਾਮਲ ਸਨ, ਜਿਸ ਵਿੱਚ 58 ਜਾਨਾਂ ਗਈਆਂ ਸਨ।

ਸਭ ਤੋਂ ਛੋਟੀ ਗਵਾਹ ਬਣੀ ਦੇਵਿਕਾ ਦੀ ਬਦਲੀ ਜ਼ਿੰਦਗੀ :ਪਾਕਿਸਤਾਨ ਤੋਂ ਸਮੁੰਦਰੀ ਰਸਤੇ ਆਏ ਅੱਤਵਾਦੀਆਂ ਨੇ ਹੋਟਲ ਵਿੱਚ ਤਬਾਹੀ ਮਚਾ ਦਿੱਤੀ। ਅੱਤਵਾਦੀਆਂ ਨੇ ਸਟੇਸ਼ਨ 'ਤੇ ਕਰੀਬ 50 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ 100 ਲੋਕ ਜ਼ਖਮੀ ਹੋ ਗਏ ਸਨ। ਜ਼ਖਮੀਆਂ ਵਿੱਚ ਬੱਚੇ ਵੀ ਸ਼ਾਮਿਲ ਸਨ। ਜਦੋਂ ਇਹ ਹਮਲੇ ਰੁਕ ਗਏ ਅਤੇ ਹਮਲੇ ਦੇ ਕਮਾਂਡਰ ਅੱਤਵਾਦੀ ਅਜਮਲ ਕਸਾਬ ਵਿਰੁੱਧ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਸੀ ਤਾਂ ਇੱਕ ਨੌਂ ਸਾਲ ਦੀ ਬੱਚੀ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ। ਇਹ ਲੜਕੀ ਉਹ ਸੀ ਜਿਸ ਦਾ ਨਾਂ ਦੇਵਿਕਾ ਰੋਟਾਵਨ ਹੈ ਅਤੇ ਹਮਲੇ ਦੇ ਸਮੇਂ ਉਹ ਸ਼ਿਵਾਜੀ ਟਰਮੀਨਸ 'ਤੇ ਮੌਜੂਦ ਸੀ।

ਇਕ ਲੱਤ 'ਚ ਗੋਲੀ ਲੱਗ ਗਈ: ਉਸ ਸਮੇਂ ਦੇਵਿਕਾ 9 ਸਾਲ ਦੀ ਸੀ ਅਤੇ ਕੁਝ ਮਹੀਨਿਆਂ ਵਿੱਚ ਆਪਣਾ ਦਸਵਾਂ ਜਨਮਦਿਨ ਮਨਾਉਣ ਵਾਲੀ ਸੀ ਪਰ ਸ਼ਿਵਾਜੀ ਟਰਮਿਨਸ ਰੇਲਵੇ ਸਟੇਸ਼ਨ 'ਤੇ ਹੋਏ ਹਮਲੇ 'ਚ ਉਸ ਦੀ ਇਕ ਲੱਤ 'ਚ ਗੋਲੀ ਲੱਗ ਗਈ। ਅਦਾਲਤ ਵਿੱਚ ਕਸਾਬ ਦੀ ਪਛਾਣ ਕਰਨ ਵਾਲੀ ਦੇਵਿਕਾ ਸਭ ਤੋਂ ਛੋਟੀ ਉਮਰ ਦੀ ਗਵਾਹ ਸੀ। ਉਸ ਸਮੇਂ ਉਸ ਦੀ ਇਕ ਤਸਵੀਰ ਨੂੰ ਮੀਡੀਆ 'ਚ ਕਾਫੀ ਕਵਰੇਜ ਮਿਲੀ ਸੀ, ਜਿਸ 'ਚ ਉਹ ਬੈਸਾਖੀਆਂ ਦੇ ਸਹਾਰੇ ਅਦਾਲਤ 'ਚ ਪਹੁੰਚਦੀ ਨਜ਼ਰ ਆ ਰਹੀ ਸੀ ਪਰ ਦੇਵਿਕਾ ਦੀ ਜ਼ਿੰਦਗੀ ਹੁਣ ਗੁੰਝਲਦਾਰ ਹੋ ਗਈ ਹੈ। ਉਸ ਦੀ ਜ਼ਿੰਦਗੀ 'ਚ ਕਾਫੀ ਮੁਸ਼ਕਿਲਾਂ ਹਨ ।

ਮਾਂ ਗਵਾਈ, ਪਿਤਾ ਦੀ ਨੌਕਰੀ ਗਵਾ ਦਿੱਤੀ:ਦੇਵਿਕਾ ਨੇ 2006 ਵਿੱਚ ਲੰਮੀ ਬਿਮਾਰੀ ਕਾਰਨ ਆਪਣੀ ਮਾਂ ਨੂੰ ਗੁਆ ਦਿੱਤਾ ਸੀ ਅਤੇ ਉਸ ਦੇ ਪਿਤਾ 26/11 ਦੇ ਹਮਲੇ ਤੋਂ ਪਹਿਲਾਂ ਸੁੱਕੇ ਮੇਵੇ ਵੇਚਦੇ ਸਨ। ਹਾਲਾਂਕਿ ਜਦੋਂ ਉਹ ਦੇਵਿਕਾ ਦੇ ਇਲਾਜ ਲਈ ਹਸਪਤਾਲਾਂ ਦੇ ਗੇੜੇ ਮਾਰ ਰਿਹਾ ਸੀ ਤਾਂ ਉਸ ਦਾ ਕਾਰੋਬਾਰ ਠੱਪ ਹੋ ਗਿਆ। ਉਸਦੇ ਦੋ ਵੱਡੇ ਭਰਾ ਹਨ - ਇੱਕ ਪੁਣੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ, ਜਦੋਂ ਕਿ ਦੂਜਾ ਰੀੜ੍ਹ ਦੀ ਹੱਡੀ ਦੀ ਲਾਗ ਕਾਰਨ ਅਪਾਹਜ ਹੈ। ਦੇਵਿਕਾ ਤਿੰਨ ਸਾਲਾਂ ਵਿੱਚ ਠੀਕ ਹੋ ਗਈ ਸੀ। ਉਸਨੂੰ 2014 ਵਿੱਚ ਟੀਬੀ ਦਾ ਪਤਾ ਲੱਗਿਆ ਸੀ ਅਤੇ ਲੰਬੇ ਸਮੇਂ ਤੱਕ ਇਲਾਜ ਕਰਵਾਉਣਾ ਪਿਆ ਸੀ। ਅੱਜ ਪੜ੍ਹਾਈ ਕਰ ਰਹੀ ਹੈ ਕਿ ਉਹ ਅੱਗੇ ਜਾ ਕੇ ਇੱਕ ਅਫਸਰ ਬਣ ਸਕੇ। ਦੇਵਿਕਾ ਵਰਗੇ ਹੋਰ ਵੀ ਕਈ ਪਰਿਵਾਰ ਹਨ ਜਿੰਨਾ ਲਈ ਅੱਜ ਦਾ ਦਿਨ 15 ਸਾਲ ਪੁਰਾਣੇ ਜ਼ਖਮਾਂ ਨੂੰ ਹਰਾ ਕਰਦਾ ਹੋਵੇਗਾ।

ABOUT THE AUTHOR

...view details