ਮਹਾਰਾਸ਼ਟਰ/ ਨਾਗਪੁਰ :ਮਹਾਰਾਸ਼ਟਰ ਦੇ ਨਾਗਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ 15 ਸਾਲ ਦੀ ਨਾਬਾਲਗ ਲੜਕੀ ਨੇ ਯੂ-ਟਿਊਬ 'ਤੇ ਵੀਡੀਓ ਦੇਖ ਕੇ ਖੁਦ ਹੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੌਰਾਨ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ। ਹਾਲਾਂਕਿ ਨਾਬਾਲਗ ਦੀ ਹਾਲਤ ਖਰਾਬ ਹੈ ਅਤੇ ਉਹ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਡਾਕਟਰਾਂ ਅਨੁਸਾਰ ਜਣੇਪੇ ਤੋਂ ਬਾਅਦ ਜ਼ਿਆਦਾ ਖੂਨ ਵਹਿਣ ਕਾਰਨ ਨਾਬਾਲਗ ਦੀ ਹਾਲਤ ਨਾਜ਼ੁਕ ਹੋ ਗਈ ਸੀ
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਘਟਨਾ ਨਾਗਪੁਰ ਸ਼ਹਿਰ ਦੀ ਹੈ। ਪੁਲਿਸ ਨੂੰ ਆਪਣੀ ਜਾਂਚ 'ਚ ਪਤਾ ਲੱਗਾ ਕਿ ਪੀੜਤਾ ਕੁਝ ਦਿਨਾਂ ਤੋਂ ਪੇਟ 'ਚ ਦਰਦ ਤੋਂ ਪੀੜਤ ਸੀ। ਹਾਲਾਂਕਿ ਪਰਿਵਾਰਕ ਮੈਂਬਰਾਂ ਨੂੰ ਕੁਝ ਪਤਾ ਨਾ ਲੱਗੇ ਇਸ ਲਈ ਉਸ ਨੇ ਯੂ-ਟਿਊਬ 'ਤੇ ਵੀਡੀਓ ਦੇਖ ਕੇ ਉਸ ਦੀ ਡਿਲੀਵਰੀ ਲਈ ਲੋੜੀਂਦੀ ਸਾਰੀ ਸਮੱਗਰੀ ਦਾ ਪ੍ਰਬੰਧ ਖੁਦ ਕੀਤਾ। ਪੀੜਤਾ ਦੀ ਮਾਂ ਜਦੋਂ ਕੰਮ 'ਤੇ ਗਈ ਤਾਂ ਉਸ ਨੇ ਯੂਟਿਊਬ ਵੀਡੀਓ ਦੇਖ ਕੇ ਆਪਣੇ ਆਪ ਹੀ ਬੱਚੇ ਨੂੰ ਜਨਮ ਦਿੱਤਾ।
ਪਰ ਇਸ ਦੌਰਾਨ ਬੱਚੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਨੇ ਲਾਸ਼ ਨੂੰ ਲੁਕੋ ਦਿੱਤਾ। ਜਦੋਂ ਪੀੜਤਾ ਦੀ ਮਾਂ ਘਰ ਪਰਤੀ ਤਾਂ ਕਮਰੇ ਵਿੱਚ ਥਾਂ-ਥਾਂ ਖੂਨ ਦੇ ਧੱਬੇ ਸਨ ਅਤੇ ਲੜਕੀ ਦੀ ਸਿਹਤ ਵੀ ਵਿਗੜ ਚੁੱਕੀ ਸੀ। ਜਦੋਂ ਉਸ ਦੀ ਮਾਂ ਨੇ ਉਸ ਨੂੰ ਪੁੱਛਿਆ ਤਾਂ ਨਾਬਾਲਗ ਲੜਕੀ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਬੰਧਤ ਘਟਨਾ ਵਿੱਚ ਲੜਕੀ ਦੀ ਉਮਰ ਸਿਰਫ਼ ਪੰਦਰਾਂ ਸਾਲ ਹੈ ਅਤੇ ਉਹ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਕੁਝ ਮਹੀਨੇ ਪਹਿਲਾਂ ਇੰਸਟਾਗ੍ਰਾਮ 'ਤੇ ਚੈਟਿੰਗ ਦੌਰਾਨ ਉਸ ਦੀ ਮੁਲਾਕਾਤ ਠਾਕੁਰ ਨਾਂ ਦੇ ਲੜਕੇ ਨਾਲ ਹੋਈ।