ਪੰਜਾਬ

punjab

ETV Bharat / bharat

ਵੋਲਵੋ ਬੱਸ ਪਲਟਣ ਨਾਲ 15 ਲੋਕ ਜ਼ਖਮੀ, ਬੱਸ 'ਚ 40 ਲੋਕ ਸਨ ਸਵਾਰ - ਧੁੰਦ ਕਾਰਨ ਵਿਜ਼ੀਬਿਲਟੀ ਘੱਟ

ਬਿਲਾਸਪੁਰ ਸ਼ਹਿਰ ਦੇ ਬਮਟਾ ਚੌਕ ਨੇੜੇ ਇੱਕ ਨਿੱਜੀ ਵੋਲਵੋ ਬੱਸ ਬੇਕਾਬੂ ਹੋ ਕੇ ਪਲਟ (Volvo bus went out of control and overturned) ਗਈ। ਇਸ ਹਾਦਸੇ ਵਿੱਚ 15 ਲੋਕਾਂ ਨੂੰ ਗੰਭੀਰ ਸੱਟਾਂ (15 people suffered serious injuries) ਲੱਗੀਆਂ ਹਨ। ਬੱਸ ਵਿੱਚ 40 ਲੋਕ ਸਵਾਰ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਬਿਲਾਸਪੁਰ ਲਿਜਾਇਆ ਗਿਆ ਹੈ।

15 people injured after private Volvo bus overturned in Bilaspur road accident in bilaspur
ਵੋਲਵੋ ਬੱਸ ਪਲਟਣ ਨਾਲ 15 ਲੋਕ ਜ਼ਖਮੀ, ਬੱਸ 'ਚ 40 ਲੋਕ ਸਨ ਸਵਾਰ

By

Published : Nov 25, 2022, 1:19 PM IST

ਬਿਲਾਸਪੁਰ: ਹਿਮਾਚਲ ਵਿੱਚ ਸੜਕ ਹਾਦਸੇ ਲਗਾਤਾਰ ਸਾਹਮਣੇ ਆ ਰਹੇ ਹਨ। ਬਿਲਾਸਪੁਰ ਸ਼ਹਿਰ ਦੇ ਨਾਲ ਲੱਗਦੇ ਬਮਟਾ ਚੌਕ ਨੇੜੇ ਇੱਕ ਨਿੱਜੀ ਵੋਲਵੋ ਬੱਸ ਬੇਕਾਬੂ ਹੋ ਕੇ ਪਲਟ(Volvo bus went out of control and overturned) ਗਈ। ਬੱਸ ਮਨਾਲੀ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ, ਜਦੋਂ ਅਚਾਨਕ ਬਿਲਾਸਪੁਰ ਨੇੜੇ ਪੁੱਜੀ ਤਾਂ ਤੇਜ਼ ਮੋੜ ਉੱਤੇ ਬੱਸ ਪਲਟ ਗਈ।

ਵੋਲਵੋ ਬੱਸ ਪਲਟਣ ਨਾਲ 15 ਲੋਕ ਜ਼ਖਮੀ, ਬੱਸ 'ਚ 40 ਲੋਕ ਸਨ ਸਵਾਰ

15 ਲੋਕਾਂ ਨੂੰ ਗੰਭੀਰ ਸੱਟਾਂ: ਜਾਣਕਾਰੀ ਮੁਤਾਬਕ ਬੱਸ ਵਿੱਚ 40 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 15 ਲੋਕਾਂ ਨੂੰ ਗੰਭੀਰ(15 people suffered serious injuries) ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਬਿਲਾਸਪੁਰ ਲਿਆਂਦਾ ਜਾ ਰਿਹਾ ਹੈ।

ਵੋਲਵੋ ਬੱਸ ਪਲਟਣ ਨਾਲ 15 ਲੋਕ ਜ਼ਖਮੀ, ਬੱਸ 'ਚ 40 ਲੋਕ ਸਨ ਸਵਾਰ

ਜ਼ਿਆਦਾ ਧੁੰਦ:ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਬਿਲਾਸਪੁਰ ਪੁਲਸ ਵੀ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ ਬਿਲਾਸਪੁਰ ਵਿੱਚ ਸਵੇਰੇ ਜ਼ਿਆਦਾ ਧੁੰਦ ਹੈ, ਜਿਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਧੁੰਦ ਕਾਰਨ ਵਿਜ਼ੀਬਿਲਟੀ ਘੱਟ (Reduced visibility due to fog) ਹੋਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਫਿਲਹਾਲ ਪੁਲਸ ਅਗਲੀ ਕਾਰਵਾਈ ਵਿੱਚ ਜੁਟੀ ਹੋਈ ਹੈ।

ਵੋਲਵੋ ਬੱਸ ਪਲਟਣ ਨਾਲ 15 ਲੋਕ ਜ਼ਖਮੀ, ਬੱਸ 'ਚ 40 ਲੋਕ ਸਨ ਸਵਾਰ

ਇਹ ਵੀ ਪੜ੍ਹੋ:ਪੰਜਾਬ ਦੀਆਂ 2 ਜੇਲ੍ਹਾਂ ਵਿੱਚ ਜੈਮਰ ਲੱਗ ਰਹੇ ਹਨ : ਹਰਜੋਤ ਬੈਂਸ

ABOUT THE AUTHOR

...view details