ਪੰਜਾਬ

punjab

ETV Bharat / bharat

ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ 15 ਜੱਜਾਂ ਦੇ ਤਬਾਦਲੇ, ਕੇਂਦਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ - ਨਵੀਂ ਦਿੱਲੀ

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਦੇਸ਼ ਭਰ ਦੇ 15 ਹਾਈ ਕੋਰਟ ਜਜਾਂ ਦੇ ਤਬਾਦਲੇ ਕੀਤੇ ਹਨ। ਇਸ ਤਹਿਤ ਤੇਲੰਗਾਨਾ ਤੇ ਹਿਮਾਚਲ ਹਾਈ ਕੋਰਟ ਤੋਂ 2 ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਆਉਣਗੇ ਤੇ ਇੱਥੋਂ 1 ਜੱਜ ਦਾ ਤਬਾਦਲਾ ਓਡੀਸ਼ਾ ਹਾਈਕੋਰਟ ਕੀਤਾ ਗਿਆ ਹੈ।

ਕੇਂਦਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ 15 ਜੱਜਾਂ ਦੇ ਕੀਤੇ ਤਬਾਦਲੇ
ਕੇਂਦਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ 15 ਜੱਜਾਂ ਦੇ ਕੀਤੇ ਤਬਾਦਲੇ

By

Published : Oct 6, 2021, 8:15 AM IST

ਨਵੀਂ ਦਿੱਲੀ:ਕੇਂਦਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਮੇਤ ਦੇਸ਼ ਭਰ ਦੇ 15 ਹਾਈ ਕੋਰਟ ਜਜਾਂ ਦੇ ਤਬਾਦਲੇ ਕੀਤੇ ਹਨ। ਇਸ ਤਹਿਤ ਤੇਲੰਗਾਨਾ ਤੇ ਹਿਮਾਚਲ ਹਾਈ ਕੋਰਟ ਤੋਂ 2 ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਆਉਣਗੇ ਤੇ ਇੱਥੋਂ 1 ਜੱਜ ਦਾ ਤਬਾਦਲਾ ਓਡੀਸ਼ਾ ਹਾਈਕੋਰਟ ਕੀਤਾ ਗਿਆ ਹੈ।

ਕੇਂਦਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ 15 ਜੱਜਾਂ ਦੇ ਕੀਤੇ ਤਬਾਦਲੇ

ਸੁਪਰੀਮ ਕੋਰਟ ਦੇ ਕਾਲਜੀਅਮ ਵੱਲੋਂ ਵੱਖ -ਵੱਖ ਹਾਈ ਕੋਰਟਾਂ ਦੇ 23 ਜੱਜਾਂ ਦੇ ਤਬਾਦਲੇ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਤਹਿਤ ਕੇਂਦਰ ਨੇ ਮੰਗਲਵਾਰ ਨੂੰ 15 ਵੱਖਰੀਆਂ ਨੋਟੀਫਿਕੇਸ਼ਨਾਂ ਵਿੱਚ, ਨਿਆਂ ਵਿਭਾਗ ਨੇ ਇਨ੍ਹਾਂ ਤਬਾਦਲਿਆਂ ਦਾ ਐਲਾਨ ਕੀਤਾ।

ਸੁਪਰੀਮ ਕੋਰਟ ਕਾਲਜੀਅਮ ਨੇ 16 ਅਤੇ 21 ਸਤੰਬਰ ਨੂੰ ਕ੍ਰਮਵਾਰ 17 ਅਤੇ 6 ਹਾਈ ਕੋਰਟ ਦੇ ਜੱਜਾਂ ਦੇ ਤਬਾਦਲੇ ਲਈ ਸਿਫਾਰਸ਼ਾਂ ਕੀਤੀਆਂ ਸਨ। ਕਾਲਜੀਅਮ ਦੀਆਂ ਸਿਫਾਰਸ਼ਾਂ ਦੇ ਅਨੁਸਾਰ, ਅੱਠ ਉੱਚ ਅਦਾਲਤਾਂ ਨੂੰ ਨਵੇਂ ਮੁੱਖ ਜੱਜ ਮਿਲਣੇ ਸਨ, ਜਦੋਂ ਕਿ ਪੰਜ ਹੋਰ ਹਾਈ ਕੋਰਟ ਦੇ ਮੁੱਖ ਜੱਜਾਂ ਦਾ ਵੀ ਤਬਾਦਲਾ ਕਰਨ ਦੀ ਸਿਫਾਰਸ਼ ਕੀਤੀ ਗਈ ਸੀ।

ਦੱਸ ਦੇਈਏ ਕਿ ਜਸਟਿਸ ਐਮਐਸਐਸ ਰਾਮਚੰਦਰ ਰਾਓ ਦਾ ਤੇਲੰਗਾਨਾ ਹਾਈਕੋਰਟ ਅਤੇ ਜਸਟਿਸ ਅਨੂਪ ਚਿਤਕਾਰਾ ਦਾ ਹਿਮਾਚਲ ਪ੍ਰਦੇਸ਼ ਹਾਈਕੋਰਟ ਤੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਤਬਾਦਲਾ ਕੀਤਾ ਗਿਆ ਹੈ। ਜਦੋਂ ਕਿ ਜਸਟਿਸ ਜਸਵੰਤ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਉੜੀਸਾ ਹਾਈ ਕੋਰਟ ਭੇਜਿਆ ਗਿਆ ਹੈ।

ਤਬਾਦਲਾ ਕੀਤਾ ਜਾਣ ਵਾਲੇ ਜੱਜ

ਜਿਨ੍ਹਾਂ ਦਾ ਤਬਾਦਲਾ ਕੀਤਾ ਗਿਆ ਉਨ੍ਹਾਂ ਵਿੱਚ ਜਸਟਿਸ ਸਬੀਨਾ (ਰਾਜਸਥਾਨ ਹਾਈਕੋਰਟ ਤੋਂ ਹਿਮਾਚਲ ਪ੍ਰਦੇਸ਼ ਹਾਈਕੋਰਟ), ਜਸਟਿਸ ਐਮਐਸਐਸ ਰਾਮਚੰਦਰ ਰਾਓ (ਤੇਲੰਗਾਨਾ ਹਾਈਕੋਰਟ ਤੋਂ ਪੰਜਾਬ ਤੇ ਹਰਿਆਣਾ ਹਾਈਕੋਰਟ), ਜਸਟਿਸ ਅਨੂਪ ਚਿਤਕਾਰਾ (ਹਿਮਾਚਲ ਪ੍ਰਦੇਸ਼ ਹਾਈਕੋਰਟ ਤੋਂ ਪੰਜਾਬ ਤੇ ਹਰਿਆਣਾ ਹਾਈਕੋਰਟ) ਜਸਟਿਸ ਏ ਐਮ ਬਦਰ (ਕੇਰਲ ਹਾਈ ਕੋਰਟ ਤੋਂ ਪਟਨਾ ਹਾਈਕੋਰਟ) , ਜਸਟਿਸ ਵਿਵੇਕ ਅਗਰਵਾਲ (ਇਲਾਹਾਬਾਦ ਹਾਈਕੋਰਟ ਤੋਂ ਮੱਧ ਪ੍ਰਦੇਸ਼ ਹਾਈਕੋਰਟ), ਜਸਟਿਸ ਰਵੀ ਨਾਥ ਤਿਲਹਾਰੀ (ਇਲਾਹਾਬਾਦ ਹਾਈਕੋਰਟ ਤੋਂ ਆਂਧਰਾ ਪ੍ਰਦੇਸ਼ ਹਾਈਕੋਰਟ) ਅਤੇ ਜਸਟਿਸ ਜਸਵੰਤ ਸਿੰਘ (ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਉੜੀਸਾ ਹਾਈ ਕੋਰਟ) ਸ਼ਾਮਿਲ ਹਨ।

ਇਹ ਵੀ ਪੜ੍ਹੋ:-ਕੀ ਰਾਹੁਲ ਗਾਂਧੀ ਲਖੀਮਪੁਰ ਖੀਰੀ ਜਾ ਸਕਣਗੇ? ਯੋਗੀ ਸਰਕਾਰ ਨੇ ਇਜਾਜ਼ਤ ਦੇਣ ਤੋਂ ਕਰ ਦਿੱਤਾ ਇਨਕਾਰ

ABOUT THE AUTHOR

...view details