ਨਵੀਂ ਦਿੱਲੀ: ਸੁਤੰਤਰਤਾ ਦਿਵਸ ਦੇ ਮੌਕੇ 'ਤੇ ਗੂਗਲ ਨੇ ਸੋਮਵਾਰ ਨੂੰ ਆਪਣਾ ਡੂਡਲ ਜਾਰੀ ਕੀਤਾ ਹੈ, ਜਿਸ 'ਚ ਰੰਗ-ਬਿਰੰਗੀਆਂ ਪਤੰਗਾਂ ਨੂੰ ਉਡਾਉਂਦੇ ਹੋਏ ਦਿਖਾਇਆ ਗਿਆ ਹੈ ਅਤੇ ਇਹ ਪਤੰਗਾਂ ਭਾਰਤ ਵੱਲੋਂ ਹੁਣ ਤੱਕ ਹਾਸਲ ਕੀਤੀਆਂ ਗਈਆਂ ਉਚਾਈਆਂ ਨੂੰ ਦਰਸਾਉਂਦੀਆਂ ਹਨ। ਇਹ ਡੂਡਲ ਕੇਰਲ ਦੀ ਕਲਾਕਾਰ ਨੀਤੀ ਦੁਆਰਾ ਬਣਾਇਆ ਗਿਆ ਹੈ, ਜਿਸ ਵਿੱਚ ਭਾਰਤ ਨੂੰ 15 ਅਗਸਤ ਨੂੰ ਆਪਣੀ ਆਜ਼ਾਦੀ ਦੇ 75 ਸਾਲ ਮਨਾਉਂਦੇ ਹੋਏ ਦਿਖਾਇਆ ਗਿਆ ਹੈ। ਸੁਤੰਤਰਤਾ ਦਿਵਸ 2022 ਦੇ ਡੂਡਲ ਵਿੱਚ ਭਾਰਤ ਦੇ ਸੱਭਿਆਚਾਰ ਨੂੰ ਪਤੰਗਾਂ ਦੁਆਰਾ ਦਰਸਾਇਆ ਗਿਆ ਹੈ।
ਸੁਤੰਤਰਤਾ ਦਿਵਸ ਦੇ ਮੌਕੇ ਗੂਗਲ ਨੇ ਬਣਾਇਆ ਰੰਗੀਲਾ ਡੂਡਲ - google make doodle
ਸੁਤੰਤਰਤਾ ਦਿਵਸ ਦੇ ਮੌਕੇ ਗੂਗਲ ਨੇ ਸੋਮਵਾਰ ਨੂੰ ਆਪਣਾ ਡੂਡਲ ਜਾਰੀ ਕੀਤਾ ਹੈ। ਇਸ ਵਿੱਚ ਰੰਗ ਬਿਰੰਗੀਆਂ ਪਤੰਗਾਂ ਨੂੰ ਉਡਾਉਂਦੇ ਦਿਖਾਇਆ ਗਿਆ ਹੈ ਅਤੇ ਇਹ ਪਤੰਗਾਂ ਭਾਰਤ ਵੱਲੋਂ ਹੁਣ ਤੱਕ ਹਾਸਲ ਕੀਤੀਆਂ ਉਚਾਈਆਂ ਨੂੰ ਪ੍ਰਦਰਸ਼ਿਤ ਕਰ ਰਹੀਆਂ ਹਨ।
ਪਤੰਗਾਂ ਵਾਲਾ ਇਹ ਗੂਗਲ ਡੂਡਲ ਭਾਰਤ ਦੁਆਰਾ 75 ਸਾਲਾਂ ਵਿੱਚ ਪ੍ਰਾਪਤ ਕੀਤੀਆਂ ਮਹਾਨ ਉਚਾਈਆਂ ਦਾ ਪ੍ਰਤੀਕ ਹੈ। GIF ਐਨੀਮੇਸ਼ਨ ਡੂਡਲਾਂ ਨੂੰ ਜੀਵਨ ਵਿੱਚ ਲਿਆ ਰਹੀ ਹੈ। ਡੂਡਲ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ, ਕਲਾਕਾਰ ਨੀਤੀ ਨੇ ਕਿਹਾ ਕਿ ਸਾਡੀਆਂ ਸਭ ਤੋਂ ਪਿਆਰੀਆਂ ਯਾਦਾਂ ਵਿੱਚੋਂ ਇੱਕ, ਪਤੰਗ ਉਡਾਉਣ ਦੀ ਸਦੀਆਂ ਪੁਰਾਣੀ ਪਰੰਪਰਾ ਭਾਰਤੀ ਸੁਤੰਤਰਤਾ ਦਿਵਸ ਦੇ ਜਸ਼ਨਾਂ ਦਾ ਇੱਕ ਅਨਿੱਖੜਵਾਂ ਅੰਗ ਰਹੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੇ ਉਸ ਸਮੇਂ ਬ੍ਰਿਟਿਸ਼ ਸ਼ਾਸਨ ਵਿਰੁੱਧ ਨਾਅਰੇ ਲਿਖਣ ਲਈ ਪਤੰਗਾਂ ਦੀ ਵਰਤੋਂ ਕੀਤੀ ਅਤੇ ਰੋਸ ਵਜੋਂ ਉਨ੍ਹਾਂ ਨੂੰ ਅਸਮਾਨ ਵਿੱਚ ਉਡਾਇਆ।
ਇਹ ਵੀ ਪੜ੍ਹੋ:ਪੀਐਮ ਮੋਦੀ ਵਲੋਂ ਲਾਲ ਕਿਲ੍ਹੇ ਤੋਂ 82 ਮਿੰਟ ਤੱਕ ਭਾਸ਼ਣ ਦੀਆਂ ਜਾਣੋ ਵੱਡੀਆਂ ਗੱਲਾਂ