ਨਵੀਂ ਦਿੱਲੀ: ਸੰਘ ਲੋਕ ਸੇਵਾ ਕਮਿਸ਼ਨ (UPSC)ਨੇ ਸਿਵਲ ਸੇਵਾ ਦੀ ਮੁੱਖ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਕੁੱਲ 761 ਲੋਕ ਚੁਣੇ ਗਏ ਹਨ। ਬਿਹਾਰ ਦੇ ਸ਼ੁਭਮ ਕੁਮਾਰ (ਰੋਲ ਨੰਬਰ 1519294) ਨੇ ਟੌਪ ਕੀਤਾ ਹੈ। ਸ਼ੁਭਮ ਨੇ ਆਈ.ਆਈ.ਟੀ. ਬੰਬੇ ਤੋਂ ਸਿਵਲ ਇੰਜੀਨੀਅਰਿੰਗ ਵਿਚ ਬੀਟੈੱਕ ਕੀਤੀ ਹੈ। ਟੌਪ 25 ਵਿਚ 13 ਪੁਰਸ਼ ਅਤੇ 12 ਔਰਤਾਂ ਹਨ। ਉਥੇ, ਟੌਪ 10 ਵਿਚੋਂ 5 ਔਰਤਾਂ ਨੇ ਥਾਂ ਬਣਾਈ ਹੈ।
ਭੋਪਾਲ ਵਿਚ ਪੜ੍ਹੀ ਜਾਗ੍ਰਿਤੀ ਅਵਸਥੀ ਨੂੰ ਦੂਜਾ ਅਤੇ ਅੰਕਿਤਾ ਜੈਨ ਨੂੰ ਤੀਜਾ ਨੰਬਰ ਮਿਲਿਆ ਹੈ। ਇਸ ਸਾਲ ਪ੍ਰੀਖਿਆ ਪਾਸ ਕਰਨ ਵਾਲਿਆਂ ਵਿਚ 545 ਪੁਰਸ਼ ਅਤੇ 216 ਔਰਤਾਂ ਸ਼ਾਮਲ ਹਨ। ਜਾਗ੍ਰਿਤੀ ਨੇ ਭੋਪਾਲ ਦੇ ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਬੀਟੈੱਕ ਕੀਤੀ ਹੈ।
ਆਮ ਵਰਗ ਦੇ 263, ਆਰਥਿਕ ਤੌਰ 'ਤੇ ਪਛੜੇ 86, ਪਿਛੜੇ ਵਰਗ ਤੋਂ 229, ਅਨੁਸੂਚਿਤ ਜਾਤੀ 122, ਅਨੁਸੂਚਿਤ ਜਨਜਾਤੀ ਤੋਂ 61 ਕੈਂਡੀਡੇਟ ਨੇ ਪ੍ਰੀਖਿਆ ਪਾਸ ਕੀਤੀ ਹੈ। ਜਿਸ ਤੋਂ ਬਾਅਦ ਕੁਲ ਮਿਲਾ ਕੇ 761 ਕੈਂਡੀਡੇਟ ਪ੍ਰੀਖਿਆ ਪਾਸ ਕਰ ਚੁੱਕੇ ਹਨ। ਇਸ ਤੋਂ ਇਲਾਵਾ 150 ਕੈਂਡੀਡੇਟ ਨੂੰ ਰਿਜ਼ਰਵ ਰੱਖਿਆ ਗਿਆ ਹੈ।
ਇਸ ਸਾਲ ਕੁੱਲ 836 ਅਹੁਦਿਆਂ 'ਤੇ ਨਿਯੁਕਤੀਆਂ ਹੋਣੀਆਂ ਹਨ। ਇਨ੍ਹਾਂ ਵਿਚ 180 ਆਈ.ਏ.ਐੱਸ., 36 ਆਈ.ਐੱਫ.ਐੱਸ., 200 ਆਈ.ਪੀ.ਐੱਸ. ਤੋਂ ਇਲਾਵਾ ਸੈਂਟਰਲ ਸਰਵਿਸ ਗਰੁੱਪ ਏ ਦੇ 302 ਅਤੇ ਗਰੁੱਪ ਬੀ ਦੇ 118 ਅਹੁਦੇ ਹਨ।
2015 ਦੀ ਆਈ.ਏ.ਐੱਸ. ਟੌਪਰ ਟੀਨਾ ਡਾਬੀ ਦੀ ਛੋਟੀ ਭੈਣ ਰੀਆ ਡਾਬੀ ਨੇ ਇਸ ਵਾਰ 15ਵੀਂ ਰੈਂਕ ਹਾਸਲ ਕੀਤੀ ਹੈ।ਟੀਨਾ ਡਾਬੀ ਹਾਲ ਹੀ ਵਿਚ ਆਪਣੇ ਆਈ.ਏ.ਐੱਸ. ਪਹੀ ਅਤਹਰ ਖਾਨ ਨਾਲ ਸਬੰਧ ਤੋਂ ਬਾਅਦ ਸੁਰਖੀਆਂ ਵਿਚ ਸੀ।
ਯੂ.ਪੀ.ਐੱਸ.ਸੀ. ਦੀ ਅਧਿਕਾਰਤ ਵੈਬਸਾਈਟ upsc.gov.in 'ਤੇ ਲਾਗਇਨ ਕਰੋ। ਹੁਣ ਹੋਮਪੇਜ 'ਤੇ ਮੁਹੱਈਆ ਵ੍ਹਾਟ ਅ ਨਿਊ ਸੈਕਸ਼ਨ 'ਚ ਜਾਓ ਅਤੇ ਰਿਟੇਨ ਰਿਜ਼ਲਟ ਸਿਵਲ ਸਰਵੀਸਿਜ਼ (ਮੇਨ) ਐਗਜ਼ਾਮੀਨੇਸ਼ਨ, 2020 ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਇਕ ਨਵਾਂ ਪੇਜ ਖੁੱਲੇਗਾ। ਇਥੇ ਪਰਸਨੈਲਿਟੀ ਟੈਸਟ (ਇੰਟਰਵਿਊ) ਲਈ ਸਫਲ ਐਲਾਨ ਕੀਤੇ ਗਏ ਉਮੀਦਵਾਰਾਂ ਦੀ ਸੂਚੀ ਮੁਹੱਈਆ ਹੈ। ਕੈਂਡੀਡੇਟ ਆਪਣੇ ਰੋਲ ਨੰਬਰ ਦੇ ਮੁਤਾਬਕ ਇਸ ਨੂੰ ਚੈੱਕ ਕਰ ਸਕਦੇ ਹਨ। ਜੇਕਰ ਜ਼ਰੂਰਤ ਹੋਵੇ ਤਾਂ ਇਸ ਪੇਜ ਨੂੰ ਡਾਊਨਲੋਡ ਕਰ ਲਓ।
ਇਹ ਵੀ ਪੜ੍ਹੋ-ਭਾਰਤ ਬੰਦ ਦੇ ਸੱਦੇ 'ਚ ਵਪਾਰੀ ਵਰਗ ਵੀ ਦੁਕਾਨਾਂ 'ਤੇ ਤਾਲੇ ਜੜ ਕਰੇਗਾ ਵਿਰੋਧ ਪ੍ਰਦਰਸ਼ਨ