ਨਵੀਂ ਦਿੱਲੀ: ਰੋਹਿਣੀ ਜ਼ਿਲ੍ਹੇ ਦੇ ਕਾਂਝਵਾਲਾ ਥਾਣਾ ਖੇਤਰ 'ਚ 13 ਸਾਲ ਦੇ ਨਾਬਾਲਗ ਮੁੰਡੇ ਨੇ 8 ਸਾਲਾ ਬੱਚੇ ਦਾ ਕਤਲ ਕਰ ਦਿੱਤਾ। ਨਾਬਾਲਗ ਨੇ ਪਹਿਲਾਂ ਮਾਸੂਮ ਬੱਚੇ ਨੂੰ ਅਗਵਾ ਕੀਤਾ। ਅਗਵਾ ਕਰਕੇ ਉਸ ਨੂੰ ਸੁੰਨਸਾਨ ਜੰਗਲ ਵਿੱਚ ਲੈ ਗਿਆ ਅਤੇ ਬੱਚੇ ਦੇ ਸਿਰ 'ਤੇ ਪੱਥਰਾਂ ਨਾਲ ਕਈ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਬੱਚਾ ਪੁਰਾਣੇ ਝਗੜੇ ਨੂੰ ਲੈ ਕੇ ਕਾਫੀ ਗੁੱਸੇ 'ਚ ਸੀ, ਜਿਸ ਕਾਰਨ ਉਸ ਨੇ ਪਹਿਲਾਂ ਮਾਸੂਮ ਨੂੰ ਅਗਵਾ ਕੀਤਾ ਅਤੇ ਫਿਰ ਜੰਗਲ 'ਚ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ। ਜਦੋਂ ਕਾਫੀ ਦੇਰ ਤੱਕ ਬੱਚਾ ਘਰ ਦੇ ਆਲੇ-ਦੁਆਲੇ ਨਜ਼ਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ। ਬੱਚੇ ਦੇ ਪਰਿਵਾਰ ਵਾਲਿਆਂ ਨੇ ਸ਼ਨੀਵਾਰ ਦੇਰ ਰਾਤ ਪੁਲਿਸ ਨੂੰ ਫੋਨ ਕੀਤਾ ਅਤੇ ਬੱਚੇ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।