ਨਵੀਂ ਦਿੱਲੀ: ਕਿਸਾਨ ਆਗੂ ਰਾਕੇਸ਼ ਟਿਕੈਤ ਮੁਜ਼ੱਫਰਨਗਰ ਦੀ ਮਹਾਪੰਚਾਇਤ ਲਈ ਰਵਾਨਾ ਹੋ ਗਏ ਹਨ। ਰਵਾਨਾ ਹੁੰਦਿਆਂ ਉਨ੍ਹਾਂ ਨੇ ਮੁਜ਼ੱਫਰਨਗਰ ਦੇ ਲੋਕਾਂ ਦਾ ਧੰਨਵਾਦ ਕੀਤਾ। ਜਦੋਂ ਉਨ੍ਹਾਂ ਦੇ ਵਾਹਨਾਂ ਦਾ ਕਾਫਲਾ ਰਵਾਨਾ ਹੋਇਆ, ਉੱਥੇ ਸਖ਼ਤ ਸੁਰੱਖਿਆ ਪ੍ਰਬੰਧ ਸਨ। ਮਹਾਂਪੰਚਾਇਤ 'ਚ ਜਾਣ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਹਵਨ ਵੀ ਕੀਤਾ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਆਪਣੇ ਪਿਤਾ ਮਹਿੰਦਰ ਟਿਕੈਤ ਦੀ ਤਸਵੀਰ ਦੇ ਸਾਹਮਣੇ ਲਾਟ ਵੀ ਜਗਾਈ।
ਰਾਕੇਸ਼ ਟਿਕੈਤ ਪਿਛਲੇ ਕਰੀਬ 10 ਮਹੀਨਿਆਂ ਤੋਂ ਅੰਦੋਲਨ ਵਿੱਚ ਸ਼ਾਮਲ ਹੋ ਕੇ ਬੈਠੇ ਹਨ, ਪਰ ਉਹ ਆਪਣੇ ਪਿੰਡ ਨਹੀਂ ਗਏ। ਅੱਜ ਵੀ ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੇ ਘਰ ਨਹੀਂ ਜਾਣਗੇ। ਪਿੰਡ ਦੇ ਕੋਲ ਹੋਣ ਵਾਲੀ ਮਹਾਪੰਚਾਇਤ ਤੋਂ ਹੀ ਵਾਪਸ ਪਰਤ ਆਉਣਗੇ।
ਮਹਾਪੰਚਾਇਤ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਇਸ ਮਹਾਪੰਚਾਇਤ ਤੋਂ ਬਾਅਦ ਵੀ ਅੰਦੋਲਨ ਜਾਰੀ ਰਹੇਗਾ। ਦੇਸ਼ ਵਿੱਚ ਮਹਾਪੰਚਾਇਤ ਤੋਂ ਬਾਅਦ ਕਈ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਰਹਿਣਗੇ।