ਪੰਜਾਬ

punjab

ETV Bharat / bharat

12 ਸਾਲ ਦੇ ਲੜਕੇ ਨੇ ਕੀਤਾ 7 ਸਾਲ ਦੀ ਲੜਕੀ ਨਾਲ ਬਲਾਤਕਾਰ - ਛੱਤੀਸਗੜ੍ਹ

ਆਧੁਨਿਕਤਾ ਅਤੇ ਖੁੱਲੇਪਨ ਦੇ ਯੁੱਗ ਵਿੱਚ ਹੈਰਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਉਮਰ ਵਿੱਚ ਬੱਚੇ ਬਲਾਤਕਾਰ ਦਾ ਮਤਲਬ ਵੀ ਨਹੀਂ ਸਮਝਦੇ। ਉਸ ਉਮਰ ਵਿੱਚ ਬੱਚੇ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਸੂਰਜਪੁਰ ਜ਼ਿਲੇ 'ਚ 12 ਸਾਲ ਦੇ ਲੜਕੇ ਨੇ 7 ਸਾਲ ਦੇ ਬੱਚੇ ਨਾਲ ਬਲਾਤਕਾਰ ਕੀਤਾ।

12 ਸਾਲ ਦੇ ਲੜਕੇ ਨੇ ਕੀਤਾ 7 ਸਾਲ ਦੀ ਲੜਕੀ ਨਾਲ ਬਲਾਤਕਾਰ
12 ਸਾਲ ਦੇ ਲੜਕੇ ਨੇ ਕੀਤਾ 7 ਸਾਲ ਦੀ ਲੜਕੀ ਨਾਲ ਬਲਾਤਕਾਰ

By

Published : May 24, 2022, 11:20 AM IST

ਸੂਰਜਪੁਰ: ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਵਿੱਚ ਇੱਕ 12 ਸਾਲ ਦੇ ਲੜਕੇ ਨੇ 7 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ। ਨਾਬਾਲਗ ਲੜਕਾ ਲੜਕੀ ਨੂੰ ਅੰਬ ਦੇਣ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਲੜਕੀ ਰੋਂਦੀ ਹੋਈ ਘਰ ਪਹੁੰਚੀ ਅਤੇ ਉਸਦੀ ਤਬੀਅਤ ਠੀਕ ਨਾ ਵੇਖੀ ਤਾਂ ਪਰਿਵਾਰ ਵਾਲੇ ਉਸਨੂੰ ਹਸਪਤਾਲ ਲੈ ਗਏ। ਜਿੱਥੇ ਜਾਂਚ ਤੋਂ ਬਾਅਦ ਬੱਚੀ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ। ਫਿਲਹਾਲ ਲੜਕੀ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਨਾਬਾਲਗ ਲੜਕੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅੰਬ ਦਾ ਲਾਲਚ ਦੇ ਕੇ ਕੀਤਾ ਬਲਾਤਕਾਰ:ਮਾਮਲਾ ਸੂਰਜਪੁਰ ਜ਼ਿਲ੍ਹੇ ਦਾ ਹੈ। ਪੁਲਸ ਮੁਤਾਬਕ ਨਾਬਾਲਗ ਦੇ ਬਿਆਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀ ਦਰੱਖਤ ਤੋਂ ਅੰਬ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ। ਇਸੇ ਦੌਰਾਨ ਗੁਆਂਢ ਦੇ ਇੱਕ 12 ਸਾਲਾ ਲੜਕੇ ਨੇ ਉਸ ਨੂੰ ਅੰਬ ਦੇਣ ਦਾ ਲਾਲਚ ਦਿੱਤਾ। ਬੱਚੇ ਨੂੰ ਆਪਣੇ ਨਾਲ ਘਰ ਲੈ ਗਿਆ। ਫਿਰ 12 ਸਾਲ ਦੇ ਬੱਚੇ ਨੇ 7 ਸਾਲ ਦੀ ਬੱਚੀ ਨੂੰ ਘਰ ਦੇ ਪਿੱਛੇ ਪਸ਼ੂ ਬੰਨ੍ਹਣ ਵਾਲੀ ਜਗ੍ਹਾ 'ਤੇ ਲਿਜਾ ਕੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।

ਆਨਲਾਈਨ ਪੜ੍ਹਾਈ ਦੌਰਾਨ ਅਸ਼ਲੀਲ ਵੀਡੀਓ ਦੇਖਣ ਖ਼ਦਸ਼ਾ :ਲੜਕੀ ਦੇ ਬਲਾਤਕਾਰ ਦੀ ਪੁਸ਼ਟੀ ਹੋਣ ਤੋਂ ਬਾਅਦ ਪਰਿਵਾਰ ਪੁਲਿਸ ਕੋਲ ਗਿਆ। ਪੁਲੀਸ ਨੇ ਨਾਬਾਲਗ ਲੜਕੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚਾਈਲਡ ਲਾਈਨ ਦੀ ਮਦਦ ਨਾਲ ਨਾਬਾਲਗ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਸ਼ੱਕ ਦੇ ਆਧਾਰ 'ਤੇ ਵੀ ਜਾਂਚ ਕਰ ਰਹੀ ਹੈ ਕਿ ਇਹ ਘਟਨਾ ਲਾਕਡਾਊਨ ਦੌਰਾਨ ਆਨਲਾਈਨ ਪੜ੍ਹਦੇ ਸਮੇਂ ਪੋਰਨ ਵੀਡੀਓ ਦੇਖਣ ਨਾਲ ਤਾਂ ਨਹੀਂ ਵਾਪਰੀ।

ਅੰਬਿਕਾਪੁਰ 'ਚ ਵੀ ਵਾਪਰੀ ਸੀ ਅਜਿਹੀ ਹੀ ਘਟਨਾ:ਤਿੰਨ ਮਹੀਨੇ ਪਹਿਲਾਂ ਅੰਬਿਕਾਪੁਰ ਦੇ ਗਾਂਧੀਨਗਰ ਥਾਣਾ ਖੇਤਰ 'ਚ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਲੜਕੀ ਨਾਲ ਉਸ ਦੇ ਪਰਿਵਾਰ ਦੇ 6 ਨਾਬਾਲਗ ਲੜਕਿਆਂ ਨੇ ਬਲਾਤਕਾਰ ਕੀਤਾ। ਨਾਬਾਲਗ ਲੜਕੇ ਉਸ ਦੇ ਚਚੇਰੇ ਭਰਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਹਨ। ਸਾਰੇ ਨਾਬਾਲਗ ਦੋਸ਼ੀ 6 ਤੋਂ 13 ਸਾਲ ਦੀ ਉਮਰ ਦੇ ਸਨ। ਪਹਿਲਾਂ ਐਫਆਈਆਰ ਲਿਖੀ ਗਈ, ਫਿਰ ਬਾਅਦ ਵਿੱਚ ਇਸ ਨੂੰ ਵਾਪਸ ਲੈਣ ਦੀ ਗੱਲ ਵੀ ਸਾਹਮਣੇ ਆਈ। ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਨਾਬਾਲਗ ਕੋਰੋਨਾ ਦੇ ਦੌਰ ਵਿੱਚ ਪੜ੍ਹਾਈ ਲਈ ਦਿੱਤੇ ਗਏ ਮੋਬਾਈਲਾਂ ਵਿੱਚ ਪੋਰਨ ਸਾਈਟਾਂ ਦੇਖਦੇ ਸਨ ਅਤੇ ਫਿਰ ਅਜਿਹਾ ਕਰਦੇ ਸਨ। ਫਿਲਹਾਲ ਮਾਮਲਾ ਅਦਾਲਤ 'ਚ ਹੈ।

ਇਹ ਵੀ ਪੜ੍ਹੋ :ਕਬਰ 'ਚੋਂ ਜ਼ਿੰਦਾ ਮਿਲੀ ਨਵਜੰਮੀ ਬੱਚੀ, ਡਾਕਟਰਾਂ ਨੇ ਐਲਾਨੀ ਸੀ ਮ੍ਰਿਤਕ !

ABOUT THE AUTHOR

...view details