ਚੰਡੀਗੜ੍ਹ:ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ram Nath Kovind) ਦੇ ਵੱਲੋਂ ਖੇਡਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਵੱਖ-ਵੱਖ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤੀ ਕ੍ਰਿਕਟਰ ਸ਼ਿਖਰ ਧਵਨ (Cricketer Shikhar Dhawan) ਵਨ ਡੇਅ ਅੰਤਰਰਾਸ਼ਟਰੀ ਮੈਚ ਦੇ ਵਿੱਚ ਦੋ ਹਜ਼ਾਰ ਅਤੇ 3 ਹਜ਼ਾਰ ਰਨ ਬਣਾਉਣ ਵਾਲੇ ਸਭ ਤੋਂ ਤੇਜ਼ ਭਾਰਤੀ ਬੱਲੇਬਾਜ ਹਨ। ਇਸਦੇ ਨਾਲ ਹੀ ਆਈਸੀਸੀ ਦੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਦੇ ਵਿੱਚ 4 ਹਜ਼ਾਰ ਅਤੇ 5 ਹਜ਼ਾਰ ਰਨ ਬਣਾਉਣ ਵਾਲੇ ਦੂਸਰੇ ਸਭ ਤੋਂ ਤੇਜ਼ ਭਾਰਤੀ ਬੱਲੇਬਾਜ ਹਨ। ਉਹ ਚੈਪੀਅਨ ਟਰਾਫੀ ਦੇ ਵਿੱਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਦਸ ਮੈਚਾਂ ਦੇ ਵਿੱਚ 701 ਰਨ ਬਣਾਉਣ ਵਾਲੇ ਬੱਲੇਬਾਜ ਹਨ। ਇਸਦੇ ਚੱਲਦੇ ਹੀ ਸਾਲ 2021 ਦੇ ਲਈ ਉਨ੍ਹਾਂ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਟੋਕੀਓ ਓਲੰਪਿਕ ਖੇਡਾਂ ਦੇ ਵਿੱਚ ਜੈਵਲਿਨ ਥ੍ਰੋਅਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੀਰਜ ਚੋਪੜਾ (Neeraj Chopra) ਨੂੰ ਮੇਜਰ ਧਿਆਨਚੰਦ ਖੇਲ ਰਤਨ ਪੁਰਸਕਾਰ (Major Dhyan chand Khel Ratna Award) ਨਾਲ ਨਿਵਾਜਿਆ ਗਿਆ ਹੈ।
ਇਸਦੇ ਨਾਲ ਭਾਰਤੀ ਦੀ ਪ੍ਰਸਿੱਧ ਮਹਿਲਾ ਕ੍ਰਿਕਟਰ ਮਿਤਾਲੀ ਰਾਜ (Mithali Raj) ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਦੇ ਲਈ ਉਨ੍ਹਾਂ ਮੇਜਰ ਧਿਆਨਚੰਦ ਖੇਲ ਰਤਨ ਪੁਰਸਕਾਰ ((Major Dhyan chand Khel Ratna Award) ) ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (Manpreet Singh) ਨੂੰ ਟੋਕੀਓ ਓਲੰਪਿਕ ਖੇਡਾਂ ਦੇ ਵਿੱਚ ਕਾਂਸੇ ਦਾ ਤਗਮਾ ਜਿੱਤਣ ਨੂੰ ਲੈ ਕੇ ਮੇਜਰ ਧਿਆਨਚੰਦ ਖੇਲ ਰਤਨ ਐਵਾਰਡ (Major Dhyan chand Khel Ratna Award) ਨਾਲ ਸਨਮਾਨਿਤ ਕੀਤਾ ਗਿਆ ਹੈ।