ਪੰਜਾਬ

punjab

ETV Bharat / bharat

ਅਯੁੱਧਿਆ ਦੀ ਸਰਯੁ ਨਦੀ ’ਚ ਡੁੱਬੇ ਇਕੋ ਪਰਿਵਾਰ ਦੇ 12 ਜੀਅ, ਪੰਜ ਦੀ ਮੌਤ 4 ਲਾਪਤਾ

ਸਰਯੁ ਵਿੱਚ ਇਸ਼ਨਾਨ ਕਰਨ ਲਈ ਗੁਪਤ ਘਾਟ ਉੱਤੇ ਨਹਾ ਰਿਹੇ ਸਨ ਇਸੇ ਦੌਰਾਨ ਪਰਿਵਾਰ ਦੀ ਇੱਕ ਔਰਤ ਡੂੰਘੇ ਪਾਣੀ ਵਿੱਚ ਚਲੀ ਗਈ ਜਿਸ ਤੋਂ ਮਗਰੋਂ ਇੱਕ-ਇੱਕ ਕਰਕੇ 15 ਲੋਕ ਔਰਤ ਨੂੰ ਬਚਾਉਣ ਲਈ ਨਦੀ ਵਿੱਚ ਡੁੱਬਣ ਲੱਗੇ।

ਅਯੁੱਧਿਆ ਦੀ ਸਰਯੁ ਨਦੀ ’ਚ ਡੁੱਬੇ ਇਕੋ ਪਰਿਵਾਰ ਦੇ 12 ਜੀਅ
ਅਯੁੱਧਿਆ ਦੀ ਸਰਯੁ ਨਦੀ ’ਚ ਡੁੱਬੇ ਇਕੋ ਪਰਿਵਾਰ ਦੇ 12 ਜੀਅ

By

Published : Jul 9, 2021, 10:57 PM IST

Updated : Jul 9, 2021, 11:31 PM IST

ਅਯੁੱਧਿਆ: ਜ਼ਿਲ੍ਹੇ ਵਿੱਚ ਸਰਯੁ ਨਦੀ ਵਿੱਚ 2 ਪਰਿਵਾਰਾਂ ਦੇ 15 ਲੋਕ ਡੁੱਬ ਗਏ। ਸਭ ਤੋਂ ਪਹਿਲਾਂ ਪਰਿਵਾਰ ਦੇ 3 ਮੈਂਬਰ ਆਪਣੇ ਆਪ ਬਾਹਰ ਆ ਗਏ। ਉਸ ਤੋਂ ਬਾਅਦ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਦੁਆਰਾ 6 ਲੋਕਾਂ ਨੂੰ ਨਦੀ ਤੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ 4 ਲੋਕਾਂ ਦੀ ਮੌਤ ਹੋ ਗਈ ਹੈ। 2 ਔਰਤਾਂ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਹੀ 6 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਨੂੰ ਅਯੁੱਧਿਆ ਦੇ ਗੁਪਟਰ ਘਾਟ ਤੋਂ ਰਾਜ ਘਾਟ ਦੇ ਵਿਚਕਾਰ ਨਦੀ ਵਿੱਚ ਲੱਭਿਆ ਜਾ ਰਿਹਾ ਹੈ।

ਇਹ ਵੀ ਪੜੋ: KLF ਦੀ ਵੱਡੀ ਸਾਜਿਸ਼ ਬੇਨਕਾਬ,ਨੈਣਾ ਦੇਵੀ ਮਾਰਗ ਤੋਂ ਮਿਲਿਆ ਹੈਂਡ ਗ੍ਰਨੇਡ

ਦੱਸ ਦਈਏ ਕਿ ਇਹ ਪਰਿਵਾਰ ਸਰਯੁ ਵਿੱਚ ਇਸ਼ਨਾਨ ਕਰਨ ਲਈ ਗੁਪਤ ਘਾਟ ਉੱਤੇ ਨਹਾ ਰਿਹੇ ਸਨ ਇਸੇ ਦੌਰਾਨ ਪਰਿਵਾਰ ਦੀ ਇੱਕ ਔਰਤ ਡੂੰਘੇ ਪਾਣੀ ਵਿੱਚ ਚਲੀ ਗਈ ਜਿਸ ਤੋਂ ਮਗਰੋਂ ਇੱਕ-ਇੱਕ ਕਰਕੇ 15 ਲੋਕ ਔਰਤ ਨੂੰ ਬਚਾਉਣ ਲਈ ਨਦੀ ਵਿੱਚ ਡੁੱਬਣ ਲੱਗੇ। ਸਭ ਤੋਂ ਪਹਿਲਾਂ ਪਰਿਵਾਰ ਦੇ ਤਿੰਨ ਮੈਂਬਰ ਆਪਣੇ ਆਪ ਬਾਹਰ ਆ ਗਏ, ਇਸ ਤੋਂ ਬਾਅਦ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਨੇ 6 ਲੋਕਾਂ ਨੂੰ ਨਦੀ ਵਿੱਚੋਂ ਬਾਹਰ ਕੱਢਿਆ, ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸੀਐਮ ਯੋਗੀ ਨੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ' ਤੇ ਪਹੁੰਚਣ ਅਤੇ ਲੋਕਾਂ ਨੂੰ ਜਲਦ ਤੋਂ ਜਲਦ ਬਚਾਉਣ ਦੇ ਨਿਰਦੇਸ਼ ਦਿੱਤੇ ਹਨ।

ਅਯੁੱਧਿਆ ਦੀ ਸਰਯੁ ਨਦੀ ’ਚ ਡੁੱਬੇ ਇਕੋ ਪਰਿਵਾਰ ਦੇ 12 ਜੀਅ

ਡੀਐਮ ਅਨੁਜ ਕੁਮਾਰ ਝਾਅ ਅਤੇ ਸੀਨੀਅਰ ਪੁਲਿਸ ਕਪਤਾਨ ਸ਼ੈਲੇਸ਼ ਪਾਂਡੇ ਮੌਕੇ 'ਤੇ ਮੌਜੂਦ ਹਨ। ਇਸ ਸਮੇਂ ਨਦੀ ਵਿੱਚ ਡੁੱਬੇ ਲੋਕਾਂ ਦੀ ਭਾਲ ਲਈ ਆਸ ਪਾਸ ਦੇ ਮਲਾਹ ਅਤੇ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਇਹ ਵੀ ਪੜੋ: Mann Kaur Health :ਬੇਬੇ ਮਾਨ ਕੌਰ ਦੀ ਹਾਲਤ ਹੋਈ ਗੰਭੀਰ

Last Updated : Jul 9, 2021, 11:31 PM IST

ABOUT THE AUTHOR

...view details