ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਕਾਰਨ ਆਈ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰਾਂ ਲਗਾਤਾਰ ਯਤਨ ਕਰ ਰਹੀਆਂ ਹਨ ਜਦੋਂ ਕਿ ਵੱਖ-ਵੱਖ ਥਾਵਾਂ 'ਤੇ ਆਕਸੀਜਨ ਪਲਾਂਟ ਲਗਾਉਣ ਦਾ ਕੰਮ ਚੱਲ ਰਿਹਾ ਹੈ, ਉਥੇ ਹੀ ਰਾਮ ਮਨੋਹਰ ਲੋਹੀਆ ਅਤੇ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਮਦਦ ਨਾਲ ਦੋ ਆਕਸੀਜਨ ਪਲਾਂਟ ਤਿਆਰ ਕੀਤੇ ਗਏ ਹਨ। ਅੱਜ ਤੋਂ ਇਨ੍ਹਾਂ ਲਗਾਏ ਗਏ ਪਲਾਟਾਂ ਤੋਂ ਮਰੀਜ਼ਾਂ ਨੂੰ ਆਕਸੀਜਨ ਪਹੁੰਚਾਉਣੀ ਸ਼ੁਰੂ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਇਨਾਂ ਪਲਾਂਟਾਂ ਤੋਂ 5 ਲੀਟਰ ਪ੍ਰਤੀ ਮਿੰਟ ਫਲੋ ਰੇਟ ਦੇ ਹਿਸਾਬ ਨਾਲ 90 ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਇਹ ਇੱਕ ਦਿਨ ਵਿੱਚ 195 ਸਿਲੰਡਰ ਭਰਨੇ ਦੇ ਬਾਰਬਰ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਡਾ. ਹਸ਼ਰਵਰਨ ਨੇ ਟਵੀਟ ਕਰ ਕੇ ਕੰਮ ਨੂੰ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।