ਪੰਜਾਬ

punjab

ETV Bharat / bharat

11 ਸਾਲ ਦਾ ਮਾਸੂਮ ਬਣਿਆ ਚੀਤੇ ਦਾ ਸ਼ਿਕਾਰ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ - ਜੰਗਲਾਤ

ਮੈਸੂਰ ਸਮੇਤ ਕੁਝ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਚੀਤੇ ਦੇ ਹਮਲੇ 'ਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੋਕ ਜੰਗਲਾਤ ਅਧਿਕਾਰੀਆਂ ਨੂੰ ਚੀਤੇ ਦੇ ਹਮਲਿਆਂ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਅਪੀਲ ਕਰਦੇ ਰਹਿੰਦੇ ਹਨ।

11 year old boy killed in leopard attack
11 ਸਾਲ ਦਾ ਮਾਸੂਮ ਬਣਿਆ ਚੀਤੇ ਦਾ ਸ਼ਿਕਾਰ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

By

Published : Jan 22, 2023, 6:01 PM IST

ਮੈਸੂਰ—ਮੈਸੂਰ ਜ਼ਿਲੇ ਦੇ ਪਿੰਡ ਹੌਰਲਾਹੱਲਾ 'ਚ ਬੀਤੀ ਰਾਤ ਤੇਂਦੁਏ ਦੇ ਹਮਲੇ ਦਾ ਅਜਿਹਾ ਕਹਿਰ ਵਰ੍ਹਿਆ ਕਿ ਇਕ ਘਰ ਦੀਆਂ ਹੱਸਦੀਆਂ ਵੱਸਦੀਆਂ ਖੁਸ਼ੀਆਂ ਉਜਾੜ ਦਿਤੀਆਂ , ਸ਼ਨੀਵਾਰ ਭਰ ਬਾਥਰੂਮ ਲਈ ਗਏ 11 ਸਾਲਾ ਲੜਕੇ ਨੂੰ ਚੀਤੇ ਨੇ ਹਮਲਾ ਕਰਕੇ ਮਾਰ ਦਿੱਤਾ। ਇੰਨਾ ਹੀ ਨਹੀਂ ਜਦ ਚੀਤਾ ਲੜਕੇ ਨੂੰ ਆਪਣੇ ਨਾਲ ਘਸੀਟਦਾ ਹੋਇਆ ਆਪਣੇ ਨਾਲ ਲੈ ਗਿਆ ਅਤੇ ਪਰਿਵਾਰ ਵੱਲੋਂ ਦੇਰ ਰਾਤ ਮੁਸ਼ੱਕਤ ਕੀਤੀ ਗਈ ਬਚੇ ਨੂੰ ਲੱਭਣ ਲਈ। ਪਰ ਸਵੇਰ ਨੂੰ ਮਿਲੀ ਵੀ ਤਾਂ ਬੱਚੇ ਦੀ ਲਾਸ਼। ਜੋ ਕਿ ਸਵੇਰੇ ਪਿੰਡ ਦੇ ਨੇੜਿਓਂ ਮਿਲੀ, ਜਿਸ ਨਾਲ ਪਰਿਵਾਰਕ ਦਾ ਰੋਰੋ ਬੁਰਾ ਹਾਲ ਹੈ ਤਾਂ ਪਿੰਡ ਵਿਚ ਸੋਗ ਦੀ ਲਹਿਰ ਹੈ ।

ਇਹ ਵੀ ਪੜ੍ਹੋ :ਪਤਨੀ ਦੇ ਪ੍ਰੇਮੀ ਦਾ ਕਤਲ ਕਰਕੇ ਕਰ ਦਿੱਤੇ ਲਾਸ਼ ਦੇ ਟੁਕੜੇ, ਸ਼ੱਕ ਨੇ ਪਤੀ ਨੂੰ ਬਣਾਇਆ ਕਾਤਲ

ਮਿਲੀ ਜਾਣਕਾਰੀ ਮੁਤਾਬਿਕ ਜਯੰਤ ਨੂੰ ਚੀਤੇ ਨੇ ਬਹੁਤ ਬੁਰੀ ਤਰ੍ਹਾਂ ਨਾਲ ਨੋਚਿਆ ਹੈ ਪਿੰਡ ਵਾਸੀਆਂ ਨੇ ਸਾਰੀ ਰਾਤ ਲੜਕੇ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਅੱਜ ਸਵੇਰੇ ਲੜਕੇ ਦੀ ਲਾਸ਼ ਮਿਲੀ। ਪਿੰਡ ਵਾਸੀਆਂ ਅਤੇ ਜੰਗਲਾਤ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਨਿਰੀਖਣ ਕੀਤਾ ਹੈ। ਵਿਧਾਇਕ ਅਸ਼ਵਿਨ ਕੁਮਾਰ ਅਤੇ ਡੀਸੀ ਕੇਵੀ ਰਾਜੇਂਦਰ ਰਾਤ ਨੂੰ ਮੌਕੇ 'ਤੇ ਪਹੁੰਚ ਗਏ ਕਿਉਂਕਿ ਪਿੰਡ ਵਿੱਚ ਤਣਾਅ ਅਤੇ ਚਿੰਤਾ ਵਾਲੀ ਸਥਿਤੀ ਬਣੀ ਹੋਈ ਸੀ।

ਪਿੰਡ ਵਾਸੀਆਂ ਅਤੇ ਜੰਗਲਾਤ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਨਿਰੀਖਣ ਕੀਤਾ ਹੈ। ਲੋਕ ਚੀਤੇ ਦੇ ਹਮਲਿਆਂ 'ਤੇ ਕਾਰਵਾਈ ਕਰਨ ਲਈ ਸਰਕਾਰ ਦਾ ਵਿਰੋਧ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਚੀਤੇ ਨੇ ਇੰਝ ਕਿਸੇ ਦੀ ਜਾਨ ਲਈ ਹੋਵੇ ਹੁਣ ਤੱਕ ਮੈਸੂਰ ਸਮੇਤ ਕੁਝ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਚੀਤੇ ਦੇ ਹਮਲੇ ਵਧ ਰਹੇ ਹਨ। ਇਕੱਲੇ ਮੈਸੂਰ ਵਿਚ ਦੋ ਮਹੀਨਿਆਂ ਵਿਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੋਕ ਜੰਗਲਾਤ ਅਧਿਕਾਰੀਆਂ ਨੂੰ ਚੀਤੇ ਦੇ ਹਮਲਿਆਂ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਅਪੀਲ ਕਰਦੇ ਰਹਿੰਦੇ ਹਨ। ਪਰ ਓਹਨਾ ਦੀ ਕੋਈ ਸੁਣਵਾਈ ਨਹੀਂ ਹੁੰਦੀ ਜਿਸ ਕਾਰਨ ਆਏ ਦਿਨ ਲੋਕਾਂ ਨੂੰ ਆਪਣੀਆਂ ਜਾਨਾਂ ਦੀ ਚਿੰਤਾ ਸਤਾਈ ਰਹਿੰਦੀ ਹੈ

ਜ਼ਿਕਰਯੋਗ ਹੈ ਕਿ ਜਿਥੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜੰਗਲੀ ਜਾਨਵਰਾਂ ਤੋਂ ਓਹਨਾ ਦੀ ਸੁਰਖਿਆ ਦੇ ਇੰਤਜ਼ਾਮ ਕੀਤੇ ਜਾਣ ਤਾਂ ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਲੋਕਾਂ ਨੂੰ ਕਿਹਾ ਹੈ ਕਿ ਆਪਣਾ ਅਤੇ ਪਰਿਵਾਰ ਦਾ ਖਿਆਲ ਰੱਖਕੇ ਚਲਣ ਅਤੇ ਨਾਲ ਹੀ ਜੇਕਰ ਕਿਸੇ ਨੂੰ ਅਜਿਹੀ ਭਿਣਕ ਲਗਦੀ ਹੈ ਕਿ ਕੋਈ ਜਾਨਵਰ ਇਲਾਕੇ ਹਕ ਹੈ ਤਾਂ ਫੌਰੀ ਤੌਰ 'ਤੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

ABOUT THE AUTHOR

...view details