ਪੰਜਾਬ

punjab

ETV Bharat / bharat

ਰਾਜਸਥਾਨ: ਭਿਆਨਕ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ - ਬੀਕਾਨੇਰ

ਬੀਕਾਨੇਰ ਦੇ ਨੋਖਾ ਅਤੇ ਨਾਗੌਰ ਜ਼ਿਲ੍ਹੇ ਦੇ ਸ਼੍ਰੀਬਾਲਾਜੀ ਥਾਣਾ ਦੇ ਸ਼੍ਰੀ ਬਾਲਾਜੀ ਪਿੰਡ ਦੇ ਕੋਲ ਸੜਕ ਹਾਦਸੇ ’ਚ 11 ਲੋਕਾਂ ਦੀ ਮੌਤ ਹੋ ਗਈ। 7 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।

ਭਿਆਨਕ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ
ਭਿਆਨਕ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ

By

Published : Aug 31, 2021, 11:13 AM IST

ਬੀਕਾਨੇਰ: ਰਾਜਸਥਾਨ ਦੇ ਬੀਕਾਨੇਰ ’ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ’ਚ 11 ਲੋਕਾਂ ਦੀ ਮੌਤ ਹੋ ਗਈ। ਖ਼ਬਰ ਦੇ ਮੁਤਾਬਿਕ ਬੀਕਾਨੇਰ ਜੋਧਪੁਰ ਰਾਜਮਾਰਗ ’ਤੇ ਨੋਖਾ ਨਾਗੌਰ ਦੇ ਵਿਚਾਲੇ ਸਥਿਤ ਸ੍ਰੀ ਬਾਲਾਜੀ ਪਿੰਡ ਦੇ ਕੋਲ ਇੱਕ ਕ੍ਰੂਜਰ ਗੱਡੀ ਅਤੇ ਟ੍ਰੇਲਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।

ਟੱਕਰ ਇਨ੍ਹੀ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 8 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਨੋਖਾ ਅਤੇ ਬੀਕਾਨੇਰ ਦੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਰੂਜ਼ਰ 'ਤੇ ਸਵਾਰ ਸਾਰੇ ਮੱਧ ਪ੍ਰਦੇਸ਼ ਦੇ ਸੱਜਣਖੇਡਵ ਦੌਲਤਪੁਰ ਦੇ ਰਹਿਣ ਵਾਲੇ ਹਨ। ਜ਼ਿਲ੍ਹਾਂ ਨੋਖਾ ਨਾਗੌਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ।

ਇਸ ਘਟਨਾ ਤੋਂ ਬਾਅਦ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ ਹੈ। ਘਟਨਾ ਦੀ ਸੂਚਨਾ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਆਪਣੇ ਕਬਜ਼ੇ ਚ ਲਿਆ। ਪੁਲਿਸ ਨੇ ਲਾਸ਼ਾਂ ਨੂੰ ਸ੍ਰੀ ਬਾਲਾਜੀ ਮੋਰਚਰੀ ਚ ਰਖਵਾਇਆ ਹੈ। ਫਿਲਹਾਲ ਪੁਲਿਸ ਮੌਕੇ ’ਤੇ ਮੌਜੂਦ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ: ਇਸ ਸੂਬੇ 'ਚ ਖੌਫਨਾਕ ਤਰੀਕੇ ਨਲਾ ਵੱਧ ਰਹੇ ਰੇਪ ਮਾਮਲੇ, 71 ਫੀਸਦੀ ਮਾਮਲਿਆਂ 'ਚ ਜਾਣਕਾਰ ਦੋਸ਼ੀ

ABOUT THE AUTHOR

...view details