ਪੰਜਾਬ

punjab

ETV Bharat / bharat

ਮੱਧ ਪ੍ਰਦੇਸ਼: ਦਰਦਨਾਕ ਸੜਕ ਹਾਦਸੇ ਵਿੱਚ 11 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਕੱਕੜਾ ਪਿੰਡ ਵਿੱਚ ਇੱਕ ਪਿਕਅਪ ਬੇਕਾਬੂ ਹੋ ਗਿਆ ਅਤੇ ਪਲਟ ਗਿਆ। ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ।

ਤਸਵੀਰ
ਤਸਵੀਰ

By

Published : Nov 14, 2020, 7:20 AM IST

ਸ਼ਿਵਪੁਰੀ: ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਪੋਹਰੀ ਥਾਣਾ ਖੇਤਰ ਦੇ ਕੱਕਰਾ ਪਿੰਡ ਨੇੜੇ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਉਥੇ ਹੀ, ਬਹੁਤ ਸਾਰੇ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਪੋਹਰੀ ਹਸਪਤਾਲ ਲਿਆਂਦਾ ਗਿਆ। ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਕਾਰਨ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

ਸ਼ਿਵਪੁਰੀ ਕੁਲੈਕਟਰ ਅਕਸ਼ੈ ਕੁਮਾਰ ਸਿੰਘ ਅਤੇ ਐਸਪੀ ਰਾਜੇਸ਼ ਸਿੰਘ ਪਿੰਡ ਕੱਕੜਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਚੰਦੇਲ ਜ਼ਿਲ੍ਹਾ ਹਸਪਤਾਲ ਪਹੁੰਚ ਗਏ। ਜਿਥੇ ਜ਼ਖ਼ਮੀਆਂ ਦੇ ਬਿਹਤਰ ਇਲਾਜ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਵਿਜੈਪੁਰ ਤਹਿਸੀਲ ਦੇ ਦੌਂਦਰੀਖੁਰਦ ਅਤੇ ਦੌਂਦਰੀਕਲਾ ਪਿੰਡ ਦੇ ਗੁੱਜਰ ਭਾਈਚਾਰੇ ਦੇ ਲੋਕ ਕਰਾਹਲ ਤਹਿਸੀਲ ਦੇ ਮੋਰਾਵਨ ਵਿੱਚ ਇੱਕ ਸ਼ੋਕ ਸਭਾ ਵਿੱਚ ਸ਼ਾਮਿਲ ਹੋਣ ਲਈ ਗਏ ਸਨ। ਪੋਰੀ-ਸ਼ੀਪੁਰ ਰੋਡ 'ਤੇ ਪਿੰਡ ਕੱਕੜਾ ਨੇੜੇ ਮੋਰਾਵਨ ਤੋਂ ਵਾਪਸ ਪਰਤਦਿਆਂ ਸ਼ੁੱਕਰਵਾਰ ਸ਼ਾਮ ਕਰੀਬ 6:45 ਵਜੇ ਤੇਜ਼ ਰਫ਼ਤਾਰ ਪਿਕਅਪ ਵਾਹਨ ਦਾ ਢੰਗ ਬੇਕਾਬੂ ਹੋ ਗਿਆ।

ਪਿਕਅਪ ਵਿੱਚ ਸਵਾਰ ਕਰੀਬ 40 ਵਿਅਕਤੀਆਂ ਵਿੱਚੋਂ 8 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਸਪਤਾਲ ਪਹੁੰਚੇ ਕੇ ਮੌਤ ਹੋ ਗਈ। ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ABOUT THE AUTHOR

...view details