ਪੱਛਮੀ ਬੰਗਾਲ:ਦਿਨੀਂ ਪੱਛਮੀ ਬੰਗਾਲ ਦੇ ਇਕ 10ਵੀਂ ਦੇ ਵਿਦਿਆਰਥੀ 'ਤੇ ਪੁਸ਼ਪਾ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ। ਇਕ ਵਿਦਿਆਰਥੀ ਨੇ ਆਪਣੇ ਪੇਪਰ ਦੀ ਉਤਰ ਪੱਤਰੀ 'ਚ ਪੁਸ਼ਪਾ ਫਿਲਮ ਦਾ ਡਾਇਲਾਗ ਲਿਖ ਦਿੱਤਾ।ਉਸ ਵਿਦਿਆਰਥੀ ਦੀ ਆਨਸਰਸ਼ੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਨੂੰ ਵੇਖ ਕੇ ਯੂਜ਼ਰਸ ਦਾ ਦਿਮਾਗ ਹਿੱਲ ਗਿਆ ਹੈ ਅਤੇ ਇਸ ਨੂੰ ਮਜ਼ਾਕ ਵਜੋਂ ਸਾਂਝਾ ਕੀਤਾ ਹੈ। ਪੱਛਮੀ ਬੰਗਾਲ ਦੇ ਸਾਰੇ ਵਿਦਿਆਰਥੀਆਂ ਲਈ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਮਾਪਤ ਹੋ ਗਈਆਂ ਹਨ। ਇਹ ਘਟਨਾ ਮੁਲਾਂਕਣ ਪ੍ਰਕਿਰਿਆ ਦੌਰਾਨ ਸਾਹਮਣੇ ਆਈ ਹੈ।
ਅਜਿਹਾ ਕਰਨ ਵਾਲਾ ਕੋਲਕਾਤਾ ਦਾ ਵਿਦਿਆਰਥੀ ਹੈ। ਉਸ ਨੇ ਆਪਣੇ ਪੇਪਰ ਦੀ ਉਤਰਸ਼ੀਟ 'ਤੇ ਉੱਤਰ ਪੱਤਰੀ 'ਚ ਪੁਸ਼ਪਾ ਦਾ ਡਾਇਲਾਗ ਲਿਖਿਆ ਹੈ। ਜਦੋਂ ਅਸੀਂ ਪ੍ਰੀਖਿਆ ਦੇਣ ਜਾਂਦੇ ਹਾਂ ਤਾਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ, ਪਰ ਸਮੇਂ-ਸਮੇਂ 'ਤੇ ਕੁਝ ਅਜਿਹੀਆਂ ਉੱਤਰ ਪੱਤਰੀਆਂ ਸਾਹਮਣੇ ਆਉਂਦੀਆਂ ਹਨ। ਜੋ ਗੀਤ ਲਿਖਣ ਵਾਂਗ ਚਰਚਾ 'ਚ ਆਉਂਦੀਆਂ ਹਨ।