ਰਾਏਪੁਰ: ਛਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਤਾਡਮੇਟਲਾ ਇਲਾਕੇ ਵਿੱਚ ਨਕਸਲੀਆਂ ਵੱਲੋਂ ਲਗਾਏ ਗਏ ਇੱਕ ਆਈਈਡੀ ਧਮਾਕੇ ਵਿੱਚ ਕੋਬਰਾ ਬਟਾਲਿਅਨ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਜਦਕਿ 10 ਜਵਾਨ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਨਜਦੀਕ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਛੱਤੀਸਗੜ੍ਹ: ਨਕਸਲੀਆਂ ਦੇ ਆਈਈਡੀ ਧਮਾਕੇ ਵਿੱਚ ਸਹਾਇਕ ਕਮਾਂਡੈਂਟ ਸ਼ਹੀਦ, ਕਈ ਜਵਾਨ ਜ਼ਖਮੀ - ਸਹਾਇਕ ਕਮਾਂਡੈਂਟ ਸ਼ਹੀਦ
ਸੁਕਮਾ ਦੇ ਤਾਡਮੇਟਲਾ ਇਲਾਕੇ ਵਿੱਚ ਹੋਏ ਆਈਈਡੀ ਧਮਾਕੇ 'ਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਜਦਕਿ ਕਈ ਜਵਾਨ ਜ਼ਖਮੀ ਹੋਏ ਹਨ।
naxal attack in sukma
ਜਾਣਕਾਰੀ ਮੁਤਾਬਕ ਇਹ ਧਮਾਕਾ ਰਾਤ ਦੇ ਸਮੇਂ ਹੋਇਆ। ਬਸਤਰ ਜ਼ਿਲ੍ਹੇ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਸੁੰਦਰਰਾਜ ਪੀ ਨੇ ਦੱਸਿਆ ਕਿ ਸੀਆਰਪੀਐਫ ਦੇ 206 ਕੋਬਰਾ ਬਟਾਲਿਅਨ ਦੇ ਜਵਾਨਾਂ ਨੂੰ ਗਸਤ ਵਿੱਚ ਭੇਜਿਆ ਗਿਆ ਸੀ। ਜਦੋਂ ਸ਼ਾਮ ਦੇ ਸਮੇਂ ਜਵਾਨ ਤਾਡਮੇਟਲਾ ਪਿੰਡ ਦੇ ਕਰੀਬ ਜੰਗਲ ਵਿੱਚ ਪਹੁੰਚੇ ਤਾਂ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਜ਼ਖਮੀ ਜਵਾਨਾਂ ਨੂੰ ਜੰਗਲ ਤੋਂ ਬਾਹਰ ਕੱਢਿਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਜਵਾਨ ਸ਼ਹੀਦ ਹੋ ਗਿਆ।