ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਖੇਤਰ ਸਿੰਥਨ ਪਾਸ ਉੱਤੇ ਭਾਰੀ ਬਰਫਬਾਰੀ ਵਿੱਚ ਫੱਸੇ 10 ਲੋਕਾਂ ਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਸੁਰੱਖਿਅਤ ਬਚਾ ਲਿਆ ਹੈ। ਇਨ੍ਹਾਂ ਲੋਕਾਂ ਵਿੱਚ 2 ਔਰਤਾਂ ਅਤੇ 1 ਬੱਚਾ ਸ਼ਾਮਲ ਹੈ।
ਬਰਫ਼ 'ਚ ਫਸੇ 10 ਲੋਕਾਂ ਨੂੰ ਬਚਾਉਣ ਦੇ ਲਈ ਰਾਤ ਨੂੰ 5 ਘੰਟੇ ਪੈਦਲ ਚਲੇ ਜਵਾਨ - 10 people trapped in snowfall recused
ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਖੇਤਰ ਸਿੰਥਨ ਪਾਸ ਉੱਤੇ ਭਾਰੀ ਬਰਫਬਾਰੀ ਵਿੱਚ ਫੱਸੇ 10 ਲੋਕਾਂ ਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਸੁਰੱਖਿਅਤ ਬਚਾ ਲਿਆ ਹੈ। ਇਨ੍ਹਾਂ ਲੋਕਾਂ ਵਿੱਚ 2 ਔਰਤਾਂ ਅਤੇ 1 ਬੱਚਾ ਸ਼ਾਮਲ ਹੈ।
ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਨੂੰ ਜੰਮੂ ਖੇਤਰ ਦੇ ਕਿਸ਼ਤਵਾੜ ਜ਼ਿਲ੍ਹੇ ਨਾਲ ਜੋੜਣ ਵਾਲੇ ਸਿੰਥਨ ਪਾਸ ਉੱਤੇ ਨਾਗਰਿਕਾਂ ਦੇ ਇੱਕ ਸਮੂਹ ਵਿੱਚ ਫ਼ਸੇ ਹੋਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਹੀ ਦੇਰ ਰਾਤ ਨੂੰ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ।
ਇਸ ਬਚਾਅ ਦਲ ਵਿੱਚ ਸੈਨਾ ਦੇ ਜਵਾਨ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਸੀ। ਬਚਾਅ ਟੀਮ ਦੇ ਮੈਂਬਰ ਜ਼ੀਰੋ ਵਿਜ਼ੀਬਿਲਟੀ ਯਾਨੀ ਬਿਲਕੁਲ ਦਿਖਾਈ ਨਾ ਦੇਣ ਵਾਲੀ ਸਥਿਤੀ ਵਿੱਚ ਰਾਤ ਨੂੰ ਨੈਸ਼ਨਲ ਹਾਈਵੇਅ 244 'ਤੇ ਤਕਰੀਬਨ 5 ਘੰਟੇ ਤੱਕ ਪੈਦਲ ਚਲ ਕੇ ਉੱਥੇ ਪਹੁੰਚੇ ਅਤੇ ਫਸੇ ਲੋਕਾਂ ਨੂੰ ਕੱਢ ਕੇ ਹੇਠਾਂ ਲੈ ਕੇ ਆਏ , ਜਿੱਥੇ ਉਨ੍ਹਾਂ ਨੂੰ ਖਾਣਾ ਅਤੇ ਪਨਾਹ ਦਿੱਤੀ ਗਈ।