ਸ਼ਿਮਲਾ:14 ਅਗਸਤ ਨੂੰ ਰਾਜਧਾਨੀ ਸ਼ਿਮਲਾ ਦੇ ਸਮਰਹਿੱਲ ਸ਼ਿਵ ਬਾਵੜੀ ਵਿਖੇ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੀਤੀ ਸ਼ਾਮ ਬਚਾਅ ਕਾਰਜਾਂ 'ਚ 8 ਲਾਸ਼ਾਂ ਮਿਲੀਆਂ ਸਨ। ਇਸ ਦੇ ਨਾਲ ਹੀ ਅੱਜ ਫਿਰ ਤੋਂ ਸ਼ੁਰੂ ਹੋਏ ਬਚਾਅ ਕਾਰਜ ਵਿਚ 2 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਅਜੇ ਵੀ ਕਈ ਲੋਕਾਂ ਦੇ ਮਲਬੇ 'ਚ ਫਸੇ ਹੋਣ ਦਾ ਖਦਸ਼ਾ ਹੈ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਮਲਬੇ ਵਿੱਚ ਫਸੇ ਲੋਕਾਂ ਦੇ ਬਚਣ ਦੀ ਉਮੀਦ ਘੱਟਦੀ ਜਾ ਰਹੀ ਹੈ।
ਸਾਵਣ ਦੇ ਸੋਮਵਾਰ ਦੀ ਪੂਜਾ ਲਈ ਮੰਦਰ ਆਏ ਸੀ ਲੋਕ:ਜ਼ਿਕਰਯੋਗ ਹੈ ਕਿ ਸਾਵਣ ਦੇ ਆਖਰੀ ਸੋਮਵਾਰ 14 ਅਗਸਤ ਨੂੰ ਲੋਕ ਸਵੇਰ ਤੋਂ ਹੀ ਪੂਜਾ ਕਰਨ ਲਈ ਸਮਰਹਿੱਲ ਦੇ ਸ਼ਿਵ ਬਾਵੜੀ ਮੰਦਰ ਪਹੁੰਚੇ ਸਨ। ਇਸ ਦੌਰਾਨ ਸਵੇਰੇ 7:15 ਵਜੇ ਅਚਾਨਕ ਜ਼ਮੀਨ ਖਿਸਕ ਗਈ, ਜਿਸ ਨਾਲ ਮੰਦਰ ਢਹਿ ਗਿਆ। ਇਸ ਹਾਦਸੇ ਵਿੱਚ ਮਲਬੇ ਹੇਠ ਦੱਬੇ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਜਦਕਿ ਅਜੇ ਵੀ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।