ਬਲੋਦ: ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ ਦੇ ਜਗਤਰਾ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਇੱਕੋ ਪਰਿਵਾਰ ਨਾਲ ਸਬੰਧਤ ਹਨ। ਮਰਨ ਵਾਲਿਆਂ ਵਿੱਚ ਔਰਤਾਂ, ਮਰਦ ਅਤੇ ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਬੁੱਧਵਾਰ ਰਾਤ 9 ਤੋਂ 9.30 ਵਜੇ ਦਰਮਿਆਨ ਵਾਪਰਿਆ। ਇਹ ਸਾਰੇ ਬੋਲੈਰੋ 'ਚ ਸਵਾਰ ਹੋ ਕੇ ਵਿਆਹ 'ਚ ਸ਼ਾਮਲ ਹੋਣ ਲਈ ਕਾਂਕੇਰ ਦੇ ਮਾਰਕਟੋਲਾ ਪਿੰਡ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਬੋਲੈਰੋ ਦੇ ਪਰਖੱਚੇ ਉੱਡ ਗਏ। 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਬੱਚੀ ਦੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਮੌਤ ਹੋ ਗਈ।
ਵਿਆਹ 'ਚ ਸ਼ਾਮਲ ਹੋਣ ਜਾ ਰਿਹਾ ਸੀ ਪਰਿਵਾਰ:ਧਮਤਰੀ ਜ਼ਿਲ੍ਹੇ ਦੇ ਰੁਦਰੀ ਥਾਣਾ ਖੇਤਰ ਦੇ ਸੋਰੇਮ ਪਿੰਡ ਦਾ ਸਾਹੂ ਪਰਿਵਾਰ ਕਾਂਕੇਰ 'ਚ ਚਰਾਮਾ ਦੇ ਮਾਰਕਾਟੋਲਾ ਵਿਆਹ ਦੇ ਪ੍ਰੋਗਰਾਮ 'ਚ ਜਾ ਰਿਹਾ ਸੀ। ਉਹ ਬੁੱਧਵਾਰ ਰਾਤ ਬਾਲੋਦ ਦੇ ਜਗਤਰਾ ਪਹੁੰਚੇ ਸਨ, ਇਸ ਦੌਰਾਨ ਕਾਂਕੇਰ ਤੋਂ ਧਮਤਰੀ ਵੱਲ ਆ ਰਹੇ ਇੱਕ ਟਰੱਕ ਅਤੇ ਬੋਲੈਰੋ ਵਿਚਕਾਰ ਹਾਦਸਾ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਲੱਗ ਗਈ। ਪੁਲਿਸ ਨੂੰ ਸੂਚਨਾ ਦਿੱਤੀ ਗਈ, ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੁਰੂਹਰਸਹਾਏ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ।
ਇਹ ਵੀ ਪੜੋ:Mob Lynching in Jharkhand: ਲਾਤੇਹਾਰ 'ਚ ਬਜ਼ੁਰਗ ਜੋੜੇ ਦਾ ਕੁੱਟ-ਕੁੱਟ ਕੇ ਕਤਲ, ਪੰਚਾਇਤ ਨੇ ਸੁਣਾਇਆ ਸੀ ਫੁਰਮਾਨ