ਤਰਨਤਾਰਨ ਵਿੱਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ - ਖਡੂਰ ਸਾਹਿਬ
Published : Feb 14, 2024, 10:55 AM IST
ਕਸਬਾ ਖਡੂਰ ਸਾਹਿਬ ਦੇ ਦੋ ਨੌਜਵਾਨਾਂ ਦੀ ਤਰਨ ਤਰਨ ਤੋਂ ਘਰ ਵਾਪਸ ਪਰਤਦਿਆਂ ਪਿੰਡ ਕੰਗ ਨਜ਼ਦੀਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋਹਾਂ ਨੌਜਵਾਨਾਂ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਕਾਸ਼ਦੀਪ ਸਿੰਘ ਜਿਸ ਦੀ ਉਮਰ 23 ਸਾਲ ਅਤੇ ਦੂਜਾ ਗੁਰਜੰਟ ਸਿੰਘ ਜੰਟਾ ਜਿਸ ਦੀ ਉਮਰ 25 ਸਾਲ ਵਾਸੀ ਖਡੂਰ ਸਾਹਿਬ ਵਜੋਂ ਹੋਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਤਰਨ ਤਾਰਨ ਕਿਸੇ ਕੰਮ ਲਈ ਗਏ ਹੋਏ, ਜਦ ਵਾਪਸ ਆਉਂਦਿਆਂ ਪਿੰਡ ਕੰਗ ਨਜ਼ਦੀਕ ਪੁੱਜੇ, ਤਾਂ ਟਰੈਕਟਰ ਜਿਸ ਦੇ ਪਿੱਛੇ ਸਪਰੇਅ ਵਾਲੀ ਮਸ਼ੀਨ ਲੱਗੀ ਹੋਈ ਸੀ, ਉਸ ਨਾਲ ਮੋਟਰਸਾਈਕਲ ਟਕਰਾ ਗਿਆ। ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪਰਿਵਾਰਿਕ ਮੈਂਬਰਾਂ ਵੱਲੋਂ ਟਰੈਕਟਰ ਚਾਲਕ ਨੂੰ ਕਾਬੂ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਚੌਂਕੀ ਕੰਗ ਦੀ ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਤਰਨਤਾਨ ਸਿਵਲ ਹਸਪਤਾਲ ਵਿੱਚ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।