ਵੱਡੇ ਟਰੈਫਿਕ ਜਾਮ ਵਾਲੇ ਮਹਿੰਗੇ ਟੋਲ ਪਲਾਜੇ 'ਤੇ ਕਿਵੇਂ ਦਾ ਰਿਹਾ ਮਾਹੌਲ, ਸੁਣੋ ਪੱਤਰਕਾਰ ਦੀ ਜੁਬਾਨੀ - SILENCE OVER CALL PUNJAB BANDH
Published : Dec 30, 2024, 7:56 PM IST
|Updated : Dec 30, 2024, 8:13 PM IST
ਅੰਮ੍ਰਿਤਸਰ: ਦੋਨਾਂ ਫੋਰਮਾਂ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਸੀ। ਇਸ ਦੇ ਚੱਲਦਿਆਂ ਈਟੀਵੀ ਦੇ ਪੱਤਰਕਾਰ ਗੁਰਦਰਸ਼ਨ ਸਿੰਘ ਨੇ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਜਾ ਕੇ ਮੌਜੂਦਾ ਹਾਲਾਤਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ 'ਤੇ ਸੰਨਾਟਾ ਛਾਇਆ ਰਿਹਾ। ਦੱਸ ਦੇਈਏ ਕਿ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਦੇ ਉੱਤੇ ਅਕਸਰ 24 ਘੰਟੇ ਭਾਰੀ ਟਰੈਫਿਕ ਦੇਖਣ ਨੂੰ ਮਿਲਦਾ ਹੈ। ਪਰ ਅੱਜ ਪੰਜਾਬ ਬੰਦ ਦੀ ਕਾਲ ਦੇ ਚਲਦੇ ਹੋਏ ਨੈਸ਼ਨਲ ਹਾਈਵੇ ਦੇ ਉੱਤੇ ਸੁੰਨਸਾਨ ਛਾਈ ਹੋਈ ਨਜ਼ਰ ਆਈ। ਇਸ ਦੇ ਨਾਲ ਹੀ ਮੁੱਖ ਮਾਰਗ 'ਤੇ ਬਣੇ ਢਿਲਵਾਂ ਟੋਲ ਪਲਾਜ਼ਾ ਜਿੱਥੇ ਕਿ ਅਕਸਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਹਨ ਉੱਥੇ ਇੱਕਾ ਦੁੱਕਾ ਵਾਹਨ ਹੀ ਅੱਜ ਇਨ੍ਹਾਂ ਟੋਲ ਪਲਾਜ਼ਾ ਦੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਨਜ਼ਰ ਆਏ। ਅੱਜ ਦੇ ਇਸ ਬੰਦ ਦੌਰਾਨ ਪੰਜਾਬ ਭਰ ਵਿੱਚ ਮੁਕੰਮਲ ਤੌਰ 'ਤੇ ਬਾਜ਼ਾਰ, ਬੱਸ ਅੱਡੇ, ਰੇਲਵੇ ਸਟੇਸ਼ਨ, ਬੈਂਕਾਂ, ਸਬਜੀ ਮੰਡੀ ਆਦਿ ਬੰਦ ਨਜਰ ਆਏ।