ਪੰਜਾਬ

punjab

ਬਜ਼ੁਰਗ ਔਰਤ ਦੇ ਕੰਨਾਂ ਚੋਂ ਵਾਲੀਆਂ ਖੋਹਣ ਵਾਲਾ ਚੋਰ ਆਇਆ ਪੁਲਿਸ ਦੇ ਕਾਬੂ, ਘਟਨਾ ਦੀ ਸੀਸੀਟੀਵੀ ਵੀ ਆਈ ਸਾਹਮਣੇ - thief with ears

By ETV Bharat Punjabi Team

Published : Aug 28, 2024, 10:14 AM IST

ਕੰਨਾਂ ਵਾਲੀਆਂ ਖੋਹਣ ਵਾਲਾ ਚੋਰ ਚੜਿਆ ਪਟਿਆਲਾ ਪੁਲਿਸ ਅੜਿੱਕੇ (ETV Bharat (ਪੱਤਰਕਾਰ, ਪਟਿਆਲਾ))

ਪਟਿਆਲਾ: ਥਾਣਾ ਸਦਰ ਪੁਲਿਸ ਦੇ ਵਲੋਂ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟਣ ਵਾਲੇ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਿਕ, ਬਜੁਰਗ ਔਰਤ ਸਰਦਨ ਦੇਵੀ ਜੋ ਕੇ ਆਪਣੇ ਘਰ ਤੋ ਪਿੰਡ ਦੇ ਸਰਕਾਰੀ ਡਿਸਪੈਂਸਰੀ ਵਿੱਚ ਦਵਾਈ ਲੈਣ ਜਾ ਰਹੀ ਸੀ ਤਾਂ, ਘਰ ਤੋ ਥੋੜੀ ਹੀ ਦੂਰ ਗਈ ਤਾਂ, ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦਵਿੰਦਰ ਸਿੰਘ ਉਰਫ ਗੰਜੂ ਪੁੱਤਰ ਰਤਨ ਸਿੰਘ ਅਤੇ ਮਸਤਾਨ ਉਰਫ ਮੱਕਾ ਪੁੱਤਰ ਯੂਸਫ ਖਾਨ ਉਰਫ ਜੋਸ਼ੀ ਵਾਸੀਆਨ ਵੱਡੀਆ ਜਾਹਲਾ ਥਾਣਾ ਪਸਿਆਣਾ ਨੇ ਬਜ਼ੁਰਗ ਔਰਤ ਦੇ ਕੰਨਾਂ ਵਿਚੋਂ ਵਾਲੀਆਂ ਝਪਟ ਲਈਆਂ ਸਨ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ, ਉਕਤ ਮਾਮਲੇ ਵਿਚ ਦਵਿੰਦਰ ਗੰਜੂ ਨੂੰ ਕਾਬੂ ਕਰ ਲਿਆ ਹੈ ਅਤੇ ਵਾਲੀਆਂ ਵੀ ਬਰਾਮਦ ਕਰ ਲਈਆਂ ਹਨ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਮੁਤਾਬਿਕ, ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ। 

ABOUT THE AUTHOR

...view details