ਓਵਰਲੋਡਡ ਵਾਹਨਾਂ ਤੋਂ ਅੱਕੇ ਗੜ੍ਹਸ਼ੰਕਰ ਦੇ ਲੋਕ, ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ - Overloaded vahicles
Published : May 3, 2024, 1:02 PM IST
ਹੁਸ਼ਿਆਰਪੁਰ ਦੇ ਮੁੱਖ ਮਾਰਗ ਤੋਂ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿੱਲ ਨੂੰ ਰੋਜ਼ਾਨਾ ਜਾਣ ਵਾਲੀਆਂ ਤੂੜੀ ਨਾਲ ਭਰੀਆਂ ਓਵਰਲੋਡ ਟਰੈਕਟਰ ਟਰਾਲੀਆਂ ਨਾਲ ਜਿੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਉਥੇ ਹੀ ਇਨ੍ਹਾਂ ਨੂੰ ਕਰਾਸ ਕਰਨ ਸਮੇਂ ਦੂਜੇ ਵਾਹਨ ਚਾਲਕ ਕਈ ਵਾਰ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ। ਇਨ੍ਹਾਂ ਓਵਰਲੋਡਡ ਟਰੈਕਰ ਟਰਾਲੀਆਂ ਦੀ ਤੂੜੀ ਹਾਈਵੇ 'ਤੇ ਸਥਿਤ ਦੁਕਾਨਦਾਰਾਂ ਅਤੇ 2 ਪਹੀਆ ਵਾਹਨ ਚਾਲਕਾਂ ਦੀ ਅੱਖਾਂ ਦੇ ਵਿੱਚ ਪੈਣ ਕਾਰਨ ਲੋਕਾਂ ਨੂੰ ਵੱਡੀ ਮੁਸੀਬਤ ਬਣੀ ਹੋਈ ਹੈ। ਇਲਾਕੇ ਦੇ ਲੋਕਾਂ ਦਾ ਆਰੋਪ ਹੈ ਕਿ ਮੋਟਰ ਵਹੀਕਲ ਐਕਟ ਅਧੀਨ ਇਨ੍ਹਾਂ ਓਵਰਲੋੜ ਟਰੈਕਰ ਟਰਾਲੀਆਂ ਨੂੰ ਸੜਕਾਂ ਦੇ ਉੱਪਰ ਚੱਲਣ ਤੇ ਪੂਰੀ ਤਰ੍ਹਾਂ ਪਾਬੰਧੀ ਹੈ, ਪ੍ਰੰਤੂ ਪੁਲਿਸ ਪ੍ਰਸ਼ਾਸ਼ਨ ਅਤੇ ਆਰ ਟੀ ਓ ਵੱਲੋਂ ਇਸ 'ਤੇ ਕਾਰਵਾਈ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ। ਇਲਾਕੇ ਦੇ ਲੋਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਇਨ੍ਹਾਂ ਉਵਰਲੋਡ ਟਰਾਲੀ ਚਾਲਕਾਂ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਥੇ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਚ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।