ਖਾਲੀ ਪਲਾਟ ਵਿੱਚ ਸ਼ੱਕੀ ਹਾਲਾਤਾਂ 'ਚ ਮਿਲੀ ਔਰਤ ਦੀ ਲਾਸ਼, ਪੁਲਿਸ ਨੇ ਕਿਹਾ- ਜਲਦ ਕਰਾਂਗੇ ਦੋਸ਼ੀਆਂ ਨੂੰ ਗ੍ਰਿਫਤਾਰ - women murder in bathinda - WOMEN MURDER IN BATHINDA
Published : Sep 19, 2024, 1:31 PM IST
ਬਠਿੰਡਾ ਵਿਖੇ ਖਾਲੀ ਪਲਾਟ ਵਿੱਚ ਸ਼ੱਕੀ ਹਾਲਾਤਾਂ 'ਚ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਚੰਡੀਗੜ੍ਹ ਰੋਡ ਨਜ਼ਦੀਕ ਪੈਂਦੇ ਇੱਕ ਖਾਲੀ ਪਲਾਟ 'ਚ ਔਰਤ ਦੀ ਲਾਸ਼ ਮਿਲੀ ਹੈ ਜਿਸ ਨਾਲ ਸਨਸਨੀ ਫੈਲ ਗਈ, ਮਾਮਲੇ ਸਬੰਧੀ ਸੁਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਦੀ ਮੁਢਲੀ ਜਾਂਚ ਮੁਤਾਬਿਕ ਔਰਤ ਦਾ ਗਲਾ ਘੋਟ ਕੇ ਉਸ ਨੂੰ ਮਾਰਿਆ ਗਿਆ ਹੈ ਅਤੇ ਲਾਸ਼ ਨੂੰ ਇਥੇ ਸੁੱਟਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆਂ ਕਿ ਸਾਨੂੰ ਲਾਸ਼ ਮਿਲਣ ਪ੍ਰਾਪਤ ਹੋਈ ਸੀ ਅਤੇ ਜਦੋਂ ਮੌਕੇ 'ਤੇ ਆ ਕੇ ਦੇਖਿਆ ਤਾਂ, ਇੱਕ ਕੰਚਨ ਨਾਮ ਦੀ ਮਹਿਲਾ ਜਿਸ ਦਾ ਗਲਾ ਚੁੰਨੀ ਨਾਲ ਘੋਟਿਆ ਹੋਇਆ ਸੀ ਅਤੇ ਉਸ ਦੀ ਲਾਸ਼ ਨੂੰ ਅਣਪਛਾਤੇ ਲੋਕ ਖਾਲੀ ਪਲਾਟ ਵਿੱਚ ਸੁੱਟ ਕੇ ਚਲੇ ਗਏ ਹਨ। ਇਸ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਕੱਲ ਰਾਤ ਤੋਂ ਹੀ ਘਰ ਤੋਂ ਸਬਜੀ ਲੈਣ ਗਈ ਵਾਪਸ ਨਹੀਂ ਪਰਤੀ ਸੀ। ਇਸ ਪੂਰੀ ਘਟਨਾ 'ਤੇ ਬਠਿੰਡਾ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਹੱਥ ਕੁਝ ਵੱਖ ਵੱਖ ਪਹਿਲੂ ਲੱਗੇ ਹਨ ਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।