ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ ਫਿਲਮ 'ਬੂ ਮੈਂ ਡਰ ਗਈ' ਦੀ ਸਟਾਰ ਕਾਸਟ, ਵੀਡੀਓ - ਬੂ ਮੈਂ ਡਰ ਗਈ ਦੀ ਸਟਾਰ ਕਾਸਟ
Published : Feb 23, 2024, 2:45 PM IST
ਅੰਮ੍ਰਿਤਸਰ: ਹਾਲ ਹੀ ਵਿੱਚ ਆਉਣ ਵਾਲੀ ਪੰਜਾਬੀ ਫਿਲਮ 'ਬੂ ਮੈਂ ਡਰ ਗਈ' ਦੀ ਸਟਾਰ ਕਾਸਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੀ, ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਸਟ ਨੇ ਕਿਹਾ ਸਾਡੀ ਨਵੀਂ ਹੌਰਰ ਫਿਲਮ 'ਬੂ ਮੈਂ ਡਰ ਗਈ' ਕਾਮੇਡੀ ਡਰਾਮਾ ਫਿਲਮ ਹੈ, ਜੋ ਕਿ ਯਕੀਨਨ ਪ੍ਰਸ਼ੰਸਕਾਂ ਦਾ ਮੰਨੋਰੰਜਨ ਕਰਦੀ ਨਜ਼ਰੀ ਪਏਗੀ। ਇਸ ਦੌਰਾਨ ਅਦਾਕਾਰ ਯੋਗਰਾਜ ਸਿੰਘ, ਅਨੀਤਾ ਦੇਵਗਨ, ਨਿਸ਼ਾ ਬਾਨੋ ਅਤੇ ਰੌਸ਼ਨ ਪ੍ਰਿੰਸ ਨੇ ਫਿਲਮ ਨਾਲ ਸੰਬੰਧਿਤ ਆਪਣੀਆਂ ਭਾਵਨਾਵਾਂ ਵਿਅਕਤ ਕਰਦੇ ਨਜ਼ਰੀ ਪਏ। ਉਲੇਖਯੋਗ ਹੈ ਕਿ ਇਹ ਫਿਲਮ 1 ਮਾਰਚ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ।