ਸਿਮਰਨਜੀਤ ਸਿੰਘ ਮਾਨ ਨੂੰ ਜੱਦੀ ਪਿੰਡ ਆਲੀਆਂ ਵਿੱਚ ਕੀਤਾ ਗਿਆ ਹਾਊਸ ਅਰੈਸਟ
Published : Dec 3, 2024, 8:57 PM IST
ਸ੍ਰੀ ਫ਼ਤਹਿਗੜ੍ਹ ਸਾਹਿਬ: ਲੁਧਿਆਣਾ 'ਚ ਬੁੱਢੇ ਨਾਲੇ ਨੂੰ ਦੂਸ਼ਿਤ ਪਾਣੀ ਤੋਂ ਮੁਕਤ ਕਰਨ ਲਈ ਲਗਾਤਾਰ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਹੀ ਇੱਕ ਵੱਡਾ ਇਕੱਠ ਜਥੇਬੰਦੀ ਵੱਲੋਂ ਲੁਧਿਆਣਾ 'ਚ ਰੱਖਿਆ ਗਿਆ ਸੀ। ਜਿਸ ਵਿੱਚ ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਪਹੁੰਚਣੇ ਸਨ। ਇਸ ਬੁੱਢੇ ਨਾਲੇ ਦੀ ਸਾਫ ਸਫਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਵਿੱਚ ਹਾਊਸ ਅਰੈਸਟ ਕਰ ਦਿੱਤਾ ਗਿਆ। ਉਥੇ ਹੀ ਕੁਝ ਨੂੰ ਲੁਧਿਆਣਾ ਪਹੁੰਚਣ 'ਤੇ ਅਰੈਸਟ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਪਿੰਡ ਆਲੀਆਂ ਵਿਖੇ ਪੁਲਿਸ ਵੱਲੋਂ ਹਾਊਸ ਰੈਸਟ ਕਰ ਲਿੱਆ ਗਿਆ। ਇਸ ਦੌਰਾਨ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਉਹਨਾਂ ਨੂੰ ਹਾਊਸ ਅਰੈਸਟ ਇਸ ਲਈ ਕੀਤਾ ਜਾ ਰਿਹਾ ਕਿ ਲੁਧਿਆਣਾ ਵਿਖੇ ਗੰਦੇ ਪਾਣੀਆਂ ਦੇ ਬੰਦ ਕਰਨ ਦਾ ਮੁੱਦਾ ਨਾ ਚੁੱਕਿਆ ਜਾਵੇ ਤਾਂ ਜੋ ਫੈਕਟਰੀਆਂ ਦਾ ਗੰਧਲਾ ਪਾਣੀ ਦਰਿਆਵਾਂ ਦੇ ਪਾਣੀ ਨੂੰ ਗੰਦਾ ਕਰਦਾ ਰਹੇ।