CASO ਆਪਰੇਸ਼ਨ ਤਹਿਤ ਛਾਪੇਮਾਰੀ, 3 ਸ਼ੱਕੀ ਹਿਰਾਸਤ ਵਿੱਚ ਲਏ - CASO OPERATION
Published : Feb 3, 2025, 2:05 PM IST
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਹਲਕਾ ਜੰਡਿਆਲਾ ਗੁਰੂ ਵਿੱਚ ਉਪ ਪੁਲਿਸ ਕਪਤਾਨ ਧਰਮਿੰਦਰ ਕਲਿਆਣ ਦੀ ਅਗਵਾਈ ਹੇਠ ਟੀਮ ਵੱਲੋਂ ਕਾਸੋ ਆਪਰੇਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜੰਡਿਆਲਾ ਗੁਰੂ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਅਤੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਨ੍ਹਾਂ ਵੱਲੋਂ ਅੱਜ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਵੱਖ ਵੱਖ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਰੇਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਨਸ਼ੇ ਦੀ ਬਰਾਮਦਗੀ ਤਾਂ ਨਹੀਂ ਹੋਈ ਹੈ, ਪਰ ਸ਼ੱਕ ਦੇ ਆਧਾਰ ਉੱਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਪੁੱਛ ਪੜਤਾਲ ਲਈ ਲਿਆ ਗਿਆ।