ਪੰਜਾਬ ਬੰਦ ਲਈ ਲਗਾਏ ਧਰਨੇ ਵਿੱਚ ਨਹੀਂ ਗਏ ਮਜ਼ਦੂਰ, ਜਾਣੋ ਕੀ ਰਹੀ ਮਜ਼ਬੂਰੀ - PROTEST AMRITSAR
Published : Dec 30, 2024, 7:47 PM IST
ਅੰਮ੍ਰਿਤਸਰ: ਅੱਜ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਪੂਰੇ ਪੰਜਾਬ ਭਰ ਦੇ ਵਿੱਚ ਸਫਲ ਹੁੰਦੀ ਹੋਈ ਦਿਖਾਈ ਦਿੱਤੀ। ਇਸ ਦੌਰਾਨ ਜਿੱਥੇ ਵੱਖ-ਵੱਖ ਜਗ੍ਹਾ ਉੱਤੇ ਕਿਸਾਨਾਂ ਵੱਲੋਂ ਧਰਨੇ ਲਗਾ ਕੇ ਅੱਜ ਦੇ ਇਸ ਬੰਦ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਰੋਜਾਨਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਚੁੱਲਾ ਚਲਾਉਣ ਵਾਲੇ ਮਜ਼ਦੂਰ ਦਿਹਾੜੀ ਜਾਣ ਲਈ ਅੱਡੇ ਉੱਤੇ ਖੜੇ ਨਜ਼ਰ ਆਏ। ਇਸ ਦੌਰਾਨ ਸੁਲੱਖਣ ਸਿੰਘ, ਪ੍ਰਭ ਦਿਆਲ ਸਿੰਘ, ਹਰਪ੍ਰੀਤ ਸਿੰਘ ਆਦਿ ਮਜ਼ਦੂਰਾਂ ਨੇ ਕਿਹਾ ਕਿ ਬੇਸ਼ੱਕ ਅੱਜ ਪੰਜਾਬ ਬੰਦ ਦੀ ਕਾਲ ਸੀ ਪਰ ਘਰ ਵਿੱਚ ਰੋਟੀ ਲੈ ਕੇ ਜਾਣ ਲਈ ਕੰਮ ਤੇ ਜਾਣਾ ਜਰੂਰੀ ਹੈ ਅਤੇ ਇਸੇ ਮਜਬੂਰੀ ਕਾਰਨ ਉਹ ਅੱਜ ਦਿਹਾੜੀ ਜਾਣ ਲਈ ਅੱਡੇ ਵਿੱਚ ਖੜੇ ਹੋਏ ਹਨ। ਪਰੇਸ਼ਾਨੀਆਂ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।