ਲੋਹੜੀ ਦੇ ਤਿਉਹਾਰ 'ਤੇ ਅੰਮ੍ਰਿਤਸਰ 'ਚ ਖੂਬ ਉੱਡੀਆਂ ਪਤੰਗਾਂ, ਨਿੱਕੇ ਬੱਚਿਆਂ ਦੇ ਖਿੜੇ ਚਿਹਰੇ - LOHRI FESTIVAL
Published : Jan 13, 2025, 6:18 PM IST
ਅੰਮ੍ਰਿਤਸਰ : ਅੱਜ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਭਰ ਵਿੱਚ ਖੁਸ਼ੀਆਂ ਖੇੜੇ ਦੇਖਣ ਨੂੰ ਮਿਲੇ। ਨੌਜਵਾਨਾਂ ਨੇ ਗਾਣਿਆਂ ਉੱਤੇ ਨੱਚ ਟੱਪ ਕੇ ਲੋਹੜੀ ਮਨਾਈ ਅਤੇ ਪਤੰਗਾਂ ਉਡਾਈਆਂ। ਛੋਟੇ ਬੱਚਿਆਂ ਨੇ ਵੀ ਲੋਹੜੀ ਮੌਕੇ ਪਤੰਗਾਂ ਉਡਾਈਆਂ। ਬਚੇ ਅੱਜ ਕਾਫੀ ਖੁਸ਼ ਨਜ਼ਰ ਆਏ ਅਤੇ ਉਹਨਾਂ ਕਿਹਾ ਅੱਜ ਕਿੰਨੇ ਸਮੇਂ ਬਾਅਦ ਧੁੱਪ ਨਿਕਲੀ ਜਿਸ ਨਾਲ ਉਨ੍ਹਾਂ ਨੂੰ ਪਤੰਗਾਂ ਉਡਾਉਣ ਵਿੱਚ ਕਾਫੀ ਖੁਸ਼ੀ ਮਿਲੀ ਰਹੀ ਹੈ। ਪੰਜਾਬ ਵਿੱਚ ਕੁਝ ਬੱਚਿਆਂ ਵੱਲੋਂ ਪੁਰਾਤਨ ਡੋਰ ਦੇ ਨਾਲ ਪਤੰਗਬਾਜ਼ੀ ਕਰਕੇ ਇੱਕ ਸੁੰਦਰ ਸੰਦੇਸ਼ ਵੀ ਦਿੱਤਾ ਗਿਆ। ਬੱਚਿਆਂ ਨੇ ਦੱਸਿਆ ਕਿ ਚਾਈਨਾ ਡੋਰ ਉਹਨਾਂ ਵੱਲੋਂ ਇਸ ਕਰਕੇ ਤਿਆਗੀ ਗਈ ਹੈ ਕਿਉਂਕਿ ਉਸ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਪਸ਼ੂ ਅਤੇ ਪੰਛੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਚੁੱਕੇ ਹਨ। ਜੇਕਰ ਗੱਲ ਕੀਤੀ ਜਾਵੇ ਸ਼ਹਿਰ ਦੀ ਤਾਂ ਅੰਮ੍ਰਿਤਸਰ ਸ਼ਹਿਰ ਵਿੱਚ ਪੁਲਿਸ ਨੇ ਸਖਤੀ ਕਰਦਿਆਂ ਫਲਾਈ ਓਵਰ ਵਾਲੇ ਰਾਹ ਬੰਦ ਕਰ ਦਿੱਤੇ। ਜਿਥੋਂ ਦੀ ਪਹੀਆ ਵਾਹਨ ਨਾ ਲੰਘ ਸਕਣ। ਪੁਲਿਸ ਦਾ ਕਹਿਣਾ ਹੈ ਕਿ ਮਨਾਹੀ ਦੇ ਬਾਵਜੂਦ ਵੀ ਕੁਝ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ।