ਜੰਡਿਆਲਾ ਗੁਰੂ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਵੱਖ-ਵੱਖ ਮਾਮਲਿਆਂ 'ਚ ਨਾਮਜਦ ਚੋਰਾਂ ਦੇ ਗੱਰੁਪ ਨੂੰ ਕੀਤਾ ਕਾਬੂ - Jandiala Guru Police - JANDIALA GURU POLICE
Published : Aug 10, 2024, 5:10 PM IST
ਅੰਮ੍ਰਿਤਸਰ : ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਲੜਿੰਦੇ ਚੋਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਵੱਲੋਂ ਚੋਰਾਂ ਨੂੰ ਗ੍ਰਿਫਤਾਰ ਕਰ ਮੁੱਢਲੀ ਪੁੱਛ ਪੜਤਾਲ ਦੌਰਾਨ ਹੀ ਉਹਨਾਂ ਵੱਲੋਂ ਚੋਰੀ ਕੀਤੀਆਂ ਮੱਝਾਂ, ਟਰਾਂਸਫਾਰਮਰ ਬਿਜਲੀ ਵਾਲੀਆਂ ਤਾਰਾਂ ਸਮੇਤ ਹੋਰ ਵੀ ਸਮਾਨ ਬਰਾਮਦ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਚੋਰ ਅਤੇ ਲੁਟੇਰਿਆਂ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ 6 ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾਂ ਕੋਲੋਂ ਚੋਰੀ ਦਾ ਸਮਾਨ ਕਾਬੂ ਕਰਨ ਦੇ ਨਾਲ-ਨਾਲ, ਉਸ ਕਬਾੜੀਏ ਨੂੰ ਵੀ ਕਾਬੂ ਕੀਤਾ ਹੈ ਜਿਸ ਨੂੰ ਇਹ ਸਮਾਨ ਵੇਚਦੇ ਸਨ। ਇਸ ਦੇ ਨਾਲ ਹੀ ਟਰਾਂਸਫਾਰਮਰ ਤੇ ਚੋਰੀ ਦੀਆਂ ਤਾਰਾਂ ਬਰਾਮਦ ਕਰਨ ਦੇ ਨਾਲ ਨਾਲ ਉਕਤ ਮਾਲ ਖਰੀਦਣ ਵਾਲੇ ਕਬਾੜੀਏ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹੈਰੋਇਨ ਸਮੇਤ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਲਾਕੇ ਵਿੱਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ।