ਤਰਨਤਾਰਨ ਵਿਖੇ ਗੈਂਗਸਟਰਾਂ ਨੇ ਸੁਨਿਆਰ ਕੋਲੋਂ ਮੰਗੀ ਫਿਰੋਤੀ, ਫਾਇਰਿੰਗ ਕਰਕੇ ਭੰਨੇ ਦੁਕਾਨ ਦੇ ਸ਼ੀਸ਼ੇ - Gangsters demanded ransom - GANGSTERS DEMANDED RANSOM
Published : May 6, 2024, 6:06 PM IST
ਤਰਨ ਤਾਰਨ ਵਿਖੇ ਗੈਂਗਸਟਰਾਂ ਵੱਲੋਂ ਸੁਨਿਆਰ ਦੀ ਦੁਕਾਨ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੱਲ ਇੱਕ ਫੋਨ ਆਇਆ ਅਤੇ ਫੋਨ ਵਿੱਚ ਗੈਂਗਸਟਰ ਵੱਲੋਂ ਧਮਕੀ ਦਿੱਤੀ ਗਈ ਕਿ ਉਹਨਾਂ ਨੂੰ ਜੇ 50 ਲੱਖ ਰੁਪਏ ਕੱਲ ਤੱਕ ਨਾ ਦਿੱਤੇ ਤਾਂ ਉਹ ਦੁਕਾਨ ਵਿੱਚ ਵੜ ਕੇ ਉਹਨਾਂ ਨੂੰ ਗੋਲੀਆਂ ਮਾਰ ਦੇਣਗੇ। ਜਿਸ ਤੋਂ ਬਾਅਦ ਜਦ ਉਹ ਸਵੇਰੇ ਅੱਜ ਦੁਕਾਨ ਖੋਲ੍ਹਣ ਲੱਗੇ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਵਿੱਚ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਸਨ ਅਤੇ ਦੁਕਾਨ ਦੇ ਅੰਦਰਲੇ ਸ਼ੀਸ਼ੇ ਟੁੱਟੇ ਹੋਏ ਸਨ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਪੁਲਿਸ ਕਾਰਵਾਈ ਕਰ ਰਹੀ ਹੈ। ਉਧਰ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਕੋਈ ਇਸ ਵਾਰਦਾਤ ਪਿੱਛੇ ਹੋਵੇਗਾ ਜਲਦ ਹੀ ਉਸ ਨੂੰ ਟਰੇਸ ਕਰਕੇ ਕਾਬੂ ਕੀਤਾ ਜਾਵੇਗਾ।