ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ 'ਚ ਸੀ ਮੁਲਜ਼ਮ - ਨਜ਼ਾਇਜ਼ ਅਸਲੇ ਸਮੇਤ ਇੱਕ ਵਿਅਕਤੀ ਕਾਬੂ - Faridkot counter intelligence - FARIDKOT COUNTER INTELLIGENCE
Published : Jul 4, 2024, 10:01 AM IST
ਫਰੀਦਕੋਟ ਕਾਊਂਟਰ ਇੰਟੈਲੀਜੈਂਸ ਵੱਲੋਂ ਇੱਕ ਅਪਰਾਧੀ ਨੂੰ ਕਾਬੂ ਕੀਤਾ ਜਿਸ ਕੋਲੋ ਦੋ ਨਜ਼ਾਇਜ਼ ਪਿਸਤੌਲ ਅਤੇ 100 ਦੇ ਕਰੀਬ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਫਰੀਦਕੋਟ ਦੇ ਪਿੰਡ ਸੰਧਵਾ ਇੱਕ ਸ਼ੱਕੀ ਵਿਅਕਤੀ ਜਿਸ ਕੋਲ ਨਜ਼ਾਇਜ਼ ਅਸਲਾ ਹੋ ਸਕਦਾ ਹੈ। ਜਿਸ 'ਤੇ ਕਾਰਵਾਈ ਕਰਦੇ ਹੋਏ ਰੇਡ ਕਰ ਹਨੀ ਕੁਮਾਰ ਨਾਮਕ ਇੱਕ ਵਿਅਕਤੀ ਨੂੰ ਕਾਬੂ ਕੀਤਾ। ਜਿਸ ਕੋਲੋ ਦੋ ਪਿਸਤੌਲ ਅਤੇ 100 ਦੇ ਕਰੀਬ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਹਨੀ ਨਾਮਕ ਇਹ ਵਿਅਕਤੀ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜੋ ਅੱਜ ਕੱਲ ਫਰੀਦਕੋਟ ਦੇ ਪਿੰਡ ਸੰਧਵਾ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।