ਪੁਲਿਸ ਅਤੇ ਗੈਂਗਸਟਰ ਵਿਚਕਾਰ ਐਨਕਾਊਂਟਰ, ਗੈਂਗਸਟਰ ਦੀ ਲੱਤ 'ਚ ਵੱਜੀ ਗੋਲ਼ੀ, ਕੀਤਾ ਗਿਆ ਗ੍ਰਿਫ਼ਤਾਰ - ENCOUNTER IN POLICE AND GANGSTER
Published : Oct 12, 2024, 9:50 AM IST
ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਗੋਇੰਦਵਾਲ ਸਾਹਿਬ ਵਿੱਚ ਪੁਲਿਸ ਥਾਣੇ ਦੇ ਸਾਹਮਣੇ ਪੁਲਿਸ ਅਤੇ ਗੈਗਸਟਰ ਦੇ ਵਿਚਕਾਰ ਐਨਕਾਊਂਟਰ ਹੋਇਆ। ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਗੈਗਸਟਰ ਕਸ਼ਮੀਰ ਸਿੰਘ ਸੀਲੂ ਦੀ ਜਖਮੀ ਹੋ ਗਿਆ ਅਤੇ ਗੋਲ਼ੀ ਉਸ ਦੀ ਲੱਤ ਵਿੱਚ ਵੱਜੀ। ਗੈਂਗਸਟਰ ਕਸ਼ਮੀਰ ਸਿੰਘ ਨੂੰ ਖਡੂਰ ਸਾਹਿਬ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਪੁਲਿਸ ਨੂੰ ਇਹ ਮੁਲਜ਼ਮ ਬੈਂਕ ਡਕੈਤੀ ਦੇ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਹੁਣ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਇਸ ਨੂੰ ਟਰੇਸ ਕੀਤਾ ਹੈ। ਪੁਲਿਸ ਮੁਤਾਬਿਕ ਜਦੋਂ ਉਹ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਗਏ ਤਾਂ ਉਸ ਨੇ ਗੋਲੀ ਚਲਾ ਦਿੱਤੀ ਜਵਾਬੀ ਕਾਰਵਾਈ 'ਚ ਗੈਂਗਸटਰ ਨੂੰ ਗੋਲ਼ੀ ਵੱਜ ਗਈ।